120Hz ਡਿਸਪਲੇਅ ਨਾਲ ਸੈਮਸੰਗ ਨੇ ਲਾਂਚ ਕੀਤੇ Galaxy S22 ਸੀਰੀਜ਼ ਦੇ ਸਮਾਰਟਫੋਨ
Thursday, Feb 10, 2022 - 01:45 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂ ’ਚ Galaxy S22 ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਸ ਸੀਰੀਜ਼ ਤਹਿਤ Samsung Galaxy S22, Galaxy S22+ ਅਤੇ Galaxy S22 Ultra ਨੂੰ ਲਾਂਚ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਫੋਨਾਂ ’ਚ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਹ 45 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। Galaxy S22 Ultra ਨੂੰ ਐੱਸ-ਪੈੱਨ ਦੇ ਨਾਲ ਲਿਆਇਆ ਗਿਆ ਹੈ।
ਇਹ ਵੀ ਪੜ੍ਹੋ– ਆਲਵੇਜ਼ ਆਨ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Redmi Smart Band Pro, ਜਾਣੋ ਕੀਮਤ
ਕੀਮਤ
Samsung Galaxy S22 ਅਤੇ Samsung Galaxy S22+ ਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ’ਚ ਖ਼ਰੀਦਿਆ ਜਾ ਸਕੇਗਾ, ਉਥੇ ਹੀ Samsung Galaxy S22 Ultra ਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ, 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ, 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+ 1 ਟੀ.ਬੀ. ਸਟੋਰੇਟ ਮਾਡਲ ’ਚ ਲਿਆਇਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ Galaxy S22 ਦੀ ਸ਼ੁਰੂਆਤੀ ਕੀਮਤ 799 ਡਾਲਰ (ਕਰੀਬ 59,900 ਰੁਪਏ) ਰੱਖੀ ਗਈ ਹੈ ਜਦਕਿ Galaxy S22 Plus ਦੀ ਸ਼ੁਰੂਆਤੀ ਕੀਮਤ 999 ਡਾਲਰ (ਕਰੀਬ 74,800 ਰੁਪਏ) ਹੈ। ਇਨ੍ਹਾਂ ਤੋਂ ਇਲਾਵਾ Samsung Galaxy S22 Ultra ਦੀ ਸ਼ੁਰੂਆਤੀ ਕੀਮਤ 1,199 ਡਾਲਰ (ਕਰੀਬ 89,700 ਰੁਪਏ) ਦੱਸੀ ਗਈ ਹੈ। ਇਨ੍ਹਾਂ ਦੀ ਵਿਕਰੀ 25 ਫਰਵਰੀ ਤੋਂ ਹੋਣ ਵਾਲੀ ਹੈ।
ਇਹ ਵੀ ਪੜ੍ਹੋ– ਹੁੰਡਈ ਤੇ ਕੀਆ ਦੀਆਂ ਕਾਰਾਂ ਨੂੰ ਲੱਗ ਸਕਦੀ ਹੈ ਅੱਗ, ਕੰਪਨੀਆਂ ਨੇ ਵਾਪਸ ਮੰਗਵਾਈਆਂ 5 ਲੱਖ ਕਾਰਾਂ
Samsung Galaxy S22 ਦੇ ਫੀਚਰਜ਼
ਡਿਸਪਲੇਅ - 6.1 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ - 4nm ਦਾ ਆਕਟਾ-ਕੋਰ
ਓ.ਐੱਸ. - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ - 50MP (ਪ੍ਰਾਈਮਰੀ) + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ - 10MP
ਬੈਟਰੀ - 3700 mAh (25W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ
Samsung Galaxy S22+ ਦੇ ਫੀਚਰਜ਼
ਡਿਸਪਲੇਅ - 6.6 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ - 4nm ਦਾ ਆਕਟਾ-ਕੋਰ
ਓ.ਐੱਸ. - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ - 50MP (ਪ੍ਰਾਈਮਰੀ) + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ - 10MP
ਬੈਟਰੀ - 4500 mAh (45W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ
ਇਹ ਵੀ ਪੜ੍ਹੋ– ਰਿਲਾਇੰਸ ਜੀਓ ਜਲਦ ਲਾਂਚ ਕਰੇਗੀ ਛੋਟਾ ਲੈਪਟਾਪ, ਨਾਂ ਹੋਵੇਗਾ JioBook
Samsung Galaxy S22 Ultra ਦੇ ਫੀਚਰਜ਼
ਡਿਸਪਲੇਅ - 6.8 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ - 4nm ਦਾ ਆਕਟਾ-ਕੋਰ
ਓ.ਐੱਸ. - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ - 108MP (ਪ੍ਰਾਈਮਰੀ) + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼) + 10MP (ਆਪਟਿਕਲ ਜ਼ੂਮ)
ਫਰੰਟ ਕੈਮਰਾ - 140MP
ਬੈਟਰੀ - 5000 mAh (45W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ