ਟ੍ਰਿਪਲ ਰੀਅਰ ਕੈਮਰੇ ਨਾਲ ਸੈਮਸੰਗ Galaxy S10 Lite ਲਾਂਚ

01/04/2020 1:32:43 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਸ10 ਲਾਈਟ ਨੂੰ CES 2020 ਤੋਂ ਕੁਝ ਦਿਨ ਪਹਿਲਾਂ ਹੀ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ। ਇਹ ਸਟੈਂਡਰਡ Galaxy S10 Lite ਦਾ ਲਾਈਟ ਵਰਜ਼ਨ ਹੈ। ਫਿਲਹਾਲ ਸਾਊਥ ਕੋਰੀਅਨ ਕੰਪਨੀ ਨੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ। ਹਾਲਾਂਕਿ, ਅੰਦਜ਼ੇ ਲਗਾਏ ਜਾ ਰਹੇ ਹਨ ਕਿ ਇਸ ਦੀ ਕੀਮਤ CES 2020 ਦੌਰਾਨ ਦੱਸੀ ਜਾ ਸਕਦੀ ਹੈ। Galaxy S10 Lite ਦੋ ਵੇਰੀਐਂਟ- 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਆਏਗਾ। 

ਫੀਚਰਜ਼
ਇਸ ਸਮਾਰਟਫੋਨ ’ਚ 394ppi ਪਿਕਸਲ ਡੈਨਸਿਟੀ ਦੇ ਨਾਲ 6.7-ਇੰਚ HD+ (1080 x 2400 ਪਿਕਸਲ) ਇਨਫਿਨਿਟੀ-O ਸੁਪਰ ਅਮੋਲਡੇ ਡਿਸਪਲੇਅ ਦਿੱਤੀ ਗਈ ਹੈ। Galaxy S10 Lite ’ਚ 2.8GHz ਦੀ ਸਪੀਡ ਵਾਲਾ 7nm ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ Exynos ਪ੍ਰੋਸੈਸਰ ਹੈ ਜਾਂ ਕੁਆਲਕਾਮ। ਇਸ ਵਿਚ 8 ਜੀ.ਬੀ. ਤਕ ਰੈਮ ਗਾਹਕਾਂ ਨੂੰ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ ਪ੍ਰਾਈਮਰੀ ਕੈਮਰਾ 48MP ਦਾ ਹੈ। ਨਾਲ ਹੀ ਇਥੇ ਸਟੇਬਿਲਾਈਜੇਸ਼ਨ ਲਈ OIS ਦੀ ਵੀ ਸੁਪੋਰਟ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸੈੱਟਅਪ ’ਚ 12 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਕੈਮਰਾ ਅਤੇ 5 ਮੈਗਾਪਿਕਸਲ ਮੈਕ੍ਰੋ ਕੈਮਰਾ ਵੀ ਦਿੱਤਾ ਗਿਆ ਹੈ। ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਬੈਟਰੀ 4,500mAh ਦੀ ਹੈ ਅਤੇ ਇਥੇ ਸੁਪਰ ਫਾਸਟ ਚਾਰਜਿੰਗ ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਥੇ ਸਕਿਓਰਿਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਨਾਲ ਹੀ ਫਰੰਟ ਕੈਮਰਾ ਫੇਸ ਅਨਲਾਕ ਨੂੰ ਵੀ ਸੁਪੋਰਟ ਕਰਦਾ ਹੈ। ਇਸ ਦੀ ਇੰਟਰਨਲ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 


Related News