23 ਹਜ਼ਾਰ ਰੁਪਏ ਸਸਤਾ ਹੋਇਆ ਸੈਮਸੰਗ ਦਾ ਜ਼ਬਰਦਸਤ ਸਮਾਰਟਫੋਨ, ਸਿਰਫ ਅੱਜ ਲਈ ਹੈ ਬੰਪਰ ਆਫਰ

Monday, Sep 07, 2020 - 06:28 PM (IST)

23 ਹਜ਼ਾਰ ਰੁਪਏ ਸਸਤਾ ਹੋਇਆ ਸੈਮਸੰਗ ਦਾ ਜ਼ਬਰਦਸਤ ਸਮਾਰਟਫੋਨ, ਸਿਰਫ ਅੱਜ ਲਈ ਹੈ ਬੰਪਰ ਆਫਰ

ਗੈਜੇਟ ਡੈਸਕ– ਸੈਮਸੰਗ ਦਾ ਜ਼ਬਰਦਸਤ ਸਮਾਰਟਫੋਨ Galaxy S10 ਅੱਜ ਤੁਸੀਂ 23 ਹਜ਼ਾਰ ਰੁਪਏ ਦੀ ਭਾਰੀ ਛੋਟ ਨਾਲ ਖ਼ਰੀਦ ਸਕਦੇ ਹੋ। ਕੰਪਨੀ ਦਾ ਇਹ ਆਫਰ ਐਮਾਜ਼ੋਨ ’ਤੇ ਡੀਲ ਆਫ ਦਿ ਡੇਅ ਤਹਿ ਦਿੱਤਾ ਜਾ ਰਿਹਾ ਹੈ। ਬੰਪਰ ਡਿਸਕਾਊਂਟ ਤੋਂ ਬਾਅਦ Samsung Galaxy S10 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 71 ਹਜ਼ਾਰ ਰੁਪਏ ਤੋਂ ਘੱਟ ਕੇ 47,999 ਰੁਪਏ ਹੋ ਗਈ ਹੈ। 

ਵਾਧੂ ਡਿਸਕਾਊਂਟ ਦਾ ਵੀ ਫਾਇਦਾ
ਛੋਟ ਤੋਂ ਇਲਾਵਾ ਫੋਨ ਨੂੰ ਐੱਚ.ਐੱਸ.ਬੀ.ਸੀ. ਬੈਂਕ ਦੇ ਕੈਸ਼ਬੈਕ ਕਾਰਡ ਰਾਹੀਂ ਖ਼ਰੀਦਣ ’ਤੇ 5 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਵੀ ਮਿਲੇਗਾ। ਉਥੇ ਹੀ ਜੇਕਰ ਤੁਸੀਂ ਪ੍ਰਾਈਮ ਮੈਂਬਰ ਹੋ ਤਾਂ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਫਲੈਟ 5 ਫੀਸਦੀ ਦੀ ਛੋਟ ਮਿਲੇਗੀ।

PunjabKesari

Samsung Galaxy S10 ਦੇ ਫੀਚਰਜ਼
ਫੋਨ ’ਚ 3040x1440 ਪਿਕਸਲ ਰੈਜ਼ੋਲਿਊਸ਼ਨ ਨਾਲ 6.1 ਇੰਚ ਦੀ ਡਾਈਨਾਮਿਕ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। 8 ਜੀ.ਬੀ. ਰੈਮ+512 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਨਾਲ ਆਉਣ ਵਾਲੇ ਇਸ ਫੋਨ ’ਚ ਤੁਹਾਨੂੰ ਸੈਮਸੰਗ ਦਾ ਆਕਟਾ-ਕੋਰ Exynos 9820 ਪ੍ਰੋਸੈਸਰ ਮਿਲੇਗਾ। 

ਡਿਊਲ ਨੈਨੋ 4ਜੀ ਸਿਮ ਵਾਲੇ ਇਸ ਫੋਨ ’ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 16 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਦੋ 12 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ ਤੁਹਾਨੂੰ 10 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਬੈਟਰੀ ਦੀ ਗੱਲ ਕਰੀਏ ਤਾਂ ਫੋਨ ’ਚ ਤੁਹਾਨੂੰ 4100mAh ਦੀ ਬੈਟਰੀ ਮਿਲੇਗੀ। ਸੈਮਸੰਗ ਦਾ ਇਹ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 


author

Rakesh

Content Editor

Related News