ਸੈਮਸੰਗ ਗਲੈਕਸੀ ਐੱਸ10 ਦੇ ਫਿੰਗਰਪ੍ਰਿੰਟ ਲਾਕ ''ਚ ਗੜਬੜੀ, ਕੋਈ ਵੀ ਕਰ ਸਕਦੈ ਅਨਲਾਕ

10/17/2019 7:55:05 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਮੇਕਰ ਕੰਪਨੀ ਸੈਮਸੰਗ ਦੀ ਫਲੈਗਸ਼ਿਪ ਐੱਸ-ਸੀਰੀਜ਼ ਦੇ ਸਮਾਰਟਫੋਨ Samsung Galaxy S10 'ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ। ਕੰਪਨੀ ਨੇ ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਸਕਿਓਰਟੀ ਫੀਚਰ ਦੇ ਤੌਰ 'ਤੇ ਦਿੱਤਾ ਹੈ ਅਤੇ ਹੁਣ ਸਾਹਮਣੇ ਆਇਆ ਹੈ ਕਿ ਫੋਨ ਨੂੰ ਛੇੜਖਾਨੀ ਕਰਕੇ ਕੋਈ ਵੀ ਫੋਨ ਅਨਲਾਕ ਕਰ ਸਕਦਾ ਹੈ। ਸੈਮਸੰਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਜਲਦ ਹੀ ਇਸ ਪ੍ਰਾਬਲਮ ਨੂੰ ਫਿਕਸ ਕਰਨ ਲਈ ਇਕ ਸਾਫਟਵੇਅਰ ਪੈਚ ਰੋਲਆਊਟ ਕਰੇਗੀ।

ਸੈਮਸੰਗ ਦੇ ਡਿਵਾਈਸ ਦੀ ਇਸ ਖਾਮੀ ਨੂੰ ਸਭ ਤੋਂ ਪਹਿਲਾਂ ਇਕ ਬ੍ਰਿਟਿਸ਼ ਮਹਿਲਾ ਲੀਸਾ ਨੀਲਸਨ ਨੇ ਨੋਟਿਸ ਕੀਤਾ। ਲੀਸਾ ਦੇ ਪਤੀ ਨੇ ਇਕ ਸਸਤਾ ਸਕਰੀਨ ਪ੍ਰੋਟੈਕਟਰ ਲੱਗਾ ਕੇ ਆਪਣੇ ਅੰਗੂਠੇ ਦੇ ਨਿਸ਼ਾਨ ਨਾਲ ਉਸ ਦਾ ਸਮਾਰਟਫੋਨ ਅਨਲਾਕ ਕਰ ਲਿਆ। ਇਸ ਸਾਲ ਮਾਰਚ 'ਚ ਐੱਸ10 ਸੀਰੀਜ਼ ਲਾਂਚ ਕਰਦੇ ਹੋਏ ਸੈਮਸੰਗ ਨੇ ਕਿਹਾ ਸੀ ਕਿ ਇਸ ਦਾ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਸਿਸਟਮ ਰੈਵਾਲਿਊਸ਼ਨਰੀ ਹੋਵੇਗਾ। ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨ 'ਚ ਸਕਿਓਰਟੀ ਨਾਲ ਜੁੜੀ ਖਾਮੀ ਆਉਣਾ ਮਾਮੂਲੀ ਜਿਹੀ ਗੱਲ ਸੀ, ਯੂਜ਼ਰਸ ਲਈ ਚਿੰਤਾ ਦਾ ਵਿਸ਼ਾ ਹੈ। ਅਜਿਹਾ ਕਿਉਂ ਹੋਇਆ, ਇਸ ਦੇ ਲਈ ਫਿੰਗਰਪ੍ਰਿੰਟ ਸਕੈਨਰ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣਾ ਜ਼ਰੂਰੀ ਹੈ।

ਏਅਰ ਗੈਪ ਬਣਿਆ ਕਾਰਨ
ਸਮਾਰਟਫੋਨ 'ਚ ਲੱਗਿਆ ਸਕੈਨਰ ਫਿੰਗਰਪ੍ਰਿੰਟ ਦੇ 3ਡੀ ਪੈਟਰਨ ਨੂੰ ਸਮਝਾਉਣ ਲਈ ਅਲਟਰਾਸਾਊਂਡ ਭੇਜਦਾ ਹੈ ਅਤੇ ਯੂਜ਼ਰ ਨੂੰ ਪਛਾਣਦਾ ਹੈ। ਪਿਛਲੀ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸਕਰੀਨ ਪ੍ਰੋਟੈਕਟਰਸ ਕਾਰਨ ਸੈਮਸੰਗ ਦਾ ਰੀਡਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਇਆ ਕਿਉਂਕਿ ਸਕੈਨਿੰਗ ਦੌਰਾਨ ਇਸ ਕਾਰਨ ਇੰਫਰਾਰੈੱਡ ਨਾਲ ਜੁੜਿਆ ਛੋਟਾ ਏਅਰਗੈਪ ਸਕਰੀਨ ਅਤੇ ਫਿੰਗਰਪ੍ਰਿੰਟ ਵਿਚਾਲੇ ਬਣ ਗਿਆ। ਸੈਮਸੰਗ ਨੇ ਕਿਹਾ ਕਿ ਉਸ ਨੂੰ Galaxy S10 ਦੇ ਫਿੰਗਰਪ੍ਰਿੰਟ ਰੈਕਗਨਿਸ਼ਨ ਸਿਸਟਮ ਨਾਲ ਜੁੜੀ ਗੜਬੜੀ ਦੀ ਜਾਣਕਾਰੀ ਸੀ ਅਤੇ ਕੰਪਨੀ ਜਲਦ ਇਸ ਦੇ ਲਈ ਸਾਫਟਵੇਅਰ ਪੈਚ ਯੂਜ਼ਰਸ ਨੂੰ ਦੇਵੇਗੀ।

ਇਸ ਤਰ੍ਹਾਂ ਸਾਹਮਣੇ ਆਈ ਖਾਮੀ
ਪ੍ਰਾਬਲਮ ਦਾ ਪਤਾ ਲਗਾਉਣ ਵਾਲੇ ਬ੍ਰਿਟਿਸ਼ ਕਪਲ ਨੇ 'ਦ ਸਨ' ਅਖਬਾਰ ਨੂੰ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ। eBay ਤੋਂ ਇਕ ਸਸਤਾ ਸਕਰੀਨ ਪ੍ਰੋਟੈਕਟਰ ਖਰੀਦਣ ਤੋਂ ਬਾਅਦ ਲੀਸਾ ਨੇ ਪਾਇਆ ਕਿ ਉਨ੍ਹਾਂ ਦੇ ਖੱਬਾ ਅੰਗੂਠਾ (ਥੰਬਪ੍ਰਿੰਟ) (ਜੋ ਡਿਵਾਈਸ 'ਚ ਰਜਿਸਟਰ ਵੀ ਨਹੀਂ ਸੀ) ਨਾਲ ਵੀ ਫੋਨ ਅਨਲਾਕ ਹੋ ਜਾਂਦਾ ਹੈ। ਉਨ੍ਹਾਂ ਦੇ ਪਤੀ ਨੇ ਵੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਫਿੰਗਰਪ੍ਰਿੰਟ ਨਾਲ ਵੀ ਡਿਵਾਈਸ ਅਨਲਾਕ ਹੋ ਗਿਆ। ਇਕ ਰਿਲੇਟਿਵ ਦੇ ਗਲੈਕਸੀ ਐੱਸ10 'ਤੇ ਉਹੀ ਸਕਰੀਨ ਪ੍ਰੋਟੈਕਟਰ ਲਗਾਉਣ 'ਤੇ ਉਸ ਦਾ ਫੋਨ ਵੀ ਕਿਸੇ ਦੇ ਫਿੰਗਰਪ੍ਰਿੰਟ ਨਾਲ ਅਨਲਾਕ ਹੋਣ ਲੱਗਿਆ। ਦੱਸ ਦੇਈਏ ਕਿ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਕੋਰੀਆ ਦੇ ਆਨਲਾਈਨ ਓਨਲੀ KaKao Bank ਨੇ ਕਸਟਮਰਸ ਨਾਲ ਉਨ੍ਹਾਂ ਦੀ ਸਰਵਿਸੇਜ 'ਚ ਲਾਗ-ਇਨ ਕਰਨ ਲਈ ਫਿੰਗਰਪ੍ਰਿੰਟ-ਰੇਕਗਨਿਸ਼ਨ ਆਪਸ਼ਨ ਫਿਲਹਾਲ ਗੜਬੜੀ ਦੇ ਫਿਕਸ ਹੋਣ ਤਕ ਸਵਿਚ ਆਫ ਕਰਨ ਨੂੰ ਕਿਹਾ ਹੈ।


Karan Kumar

Content Editor

Related News