ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਸੈਮਸੰਗ Galaxy P1 ਸਮਾਰਟਫੋਨ ਹੋਵੇਗਾ ਲਾਂਚ
Tuesday, Sep 11, 2018 - 12:16 PM (IST)

ਜਲੰਧਰ-ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ (Samsung) ਇਕ ਨਵੀਂ ਸੀਰੀਜ 'ਤੇ ਕੰਮ ਕਰ ਰਹੀ ਹੈ, ਜੋ ਕਿ 'ਗਲੈਕਸੀ ਪੀ' (Galaxy P) ਨਾਂ ਨਾਲ ਪੇਸ਼ ਹੋਵੇਗੀ। ਰਿਪੋਰਟ ਮੁਤਾਬਕ ਕੰਪਨੀ ਇਸ ਸੀਰੀਜ਼ 'ਚ ਪਹਿਲਾਂ ਸਮਾਰਟਫੋਨ 'ਗਲੈਕਸੀ ਪੀ1' (Galaxy P1) ਨਾਂ ਨਾਲ ਪੇਸ਼ ਕਰੇਗੀ, ਜੋ ਕਿ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਹੋਵੇਗਾ।
ਸੈਮਸੰਗ ਗਲੈਕਸੀ ਪੀ-ਸੀਰੀਜ਼ ਸਮਾਰਟਫੋਨ ਮਿਡ-ਰੇਂਜ ਸੈਗਮੈਂਟ ਦੇ ਹੋਣਗੇ। ਇਸ 'ਚ ਕੰਪਨੀ ਆਪਣਾ ਬਣਾਇਆ ਹੋਇਆ ਮੋਬਾਇਲ ਜੀ. ਪੀ. ਯੂ. ਦੀ ਵਰਤੋਂ ਕਰੇਗੀ। ਸੈਮਸੰਗ ਗਲੈਕਸੀ ਪੀ-ਸੀਰੀਜ 'ਚ ਐਕਸੀਨੋਸ ਪ੍ਰੋਸੈਸਰ ਦੇ ਨਾਲ 3 ਤੋਂ 4 ਜੀ. ਬੀ. ਰੈਮ ਦਿੱਤੇ ਜਾਣ ਦੀ ਉਮੀਦ ਹੈ। ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਸੈਮਸੰਗ ਆਪਣੇ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸਕੈਨਿੰਗ ਤਕਨਾਲੋਜੀ ਗਲੈਕਸੀ ਐੱਸ-ਸੀਰੀਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਇਕ ਮਿਡ-ਰੇਂਜ ਸਮਾਰਟਫੋਨ 'ਚ ਲਿਆਵੇਗੀ। ਪਹਿਲਾ ਇਸ ਦੇ ਗਲੈਕਸੀ ਏ-ਸੀਰੀਜ਼ 'ਚ ਦਿੱਤੇ ਜਾਣ ਦੀ ਉਮੀਦ ਸੀ ਪਰ ਹੁਣ ਗਲੈਕਸੀ ਪੀ-ਸੀਰੀਜ ਦੇ ਬਾਰੇ 'ਚ ਪਤਾ ਲੱਗਾ ਹੈ।