ਸੈਮਸੰਗ ਕੱਲ ਲਾਂਚ ਕਰਨ ਜਾ ਰਹੀ ਹੈ ਆਕਟਾ ਕੋਰ ਪ੍ਰੋਸੈਸਰ ਨਾਲ ਲੈਸ ਇਹ ਸਮਾਰਟਫੋਨ
Wednesday, Oct 19, 2016 - 02:37 PM (IST)
ਜਲੰਧਰ - ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਕੁੱਝ ਦਿਨ ਪਹਿਲਾਂ ਹੀ ਗਲੈਕਸੀ On8 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਇਹ ਕੰਪਨੀ ਸੈਮਸੰਗ ਗਲੈਕਸੀ ਓਨ ਨੈਕਟ ਸਮਾਰਟਫੋਨ ਨੂੰ 20 ਅਕਤੂਬਰ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਸਭ ਤੋਂ ਪਹਿਲਾਂ ਮੇਟਲ ਯੂਨਿਬਾਡੀ ਅਤੇ ਆਕਟਾ ਕੋਰ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾਵੇਗਾ।
ਜਾਣਕਾਰੀ ਦੇ ਮੁਤਾਬਕ ਇਸ ਫੋਨ ਦੀ ਕੀਮਤ 15,900 ਰੁਪਏ ਹੋਵੇਗੀ। ਇਸ ''ਚ 5.5-ਇੰਚ Super AMOLED ਸਕ੍ਰੀਨ ਦਿੱਤੀ ਗਈ ਹੈ ਜੋ 1920x1080 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ''ਚ 1.6GHz ਆਕਟਾ ਕੋਰ Exynos 7580 ਪ੍ਰੋਸੈਸਰ ਮੌਜੂਦ ਹੈ। ਐਂਡ੍ਰਾਇਡ 6.0 ਮਾਰਸ਼ਮੈਲੌ ''ਤੇ ਆਧਾਰਿਤ ਇਸ ਸਮਾਰਟਫੋਨ ''ਚ 3GB RAM ਦੇ ਨਾਲ 16 ਜੀ. ਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ SD ਕਾਰਡ ਦੇ ਜ਼ਰੀਏ 128 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LED ਫਲੈਸ਼ ਦੇ ਨਾਲ ਇਸ ''ਚ 13-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 3300 mAh ਸਮਰੱਥਾ ਨਾਲ ਲੈਸ ਬੈਟਰੀ ਕਰੇਗੀ।
