17 ਜਨਵਰੀ ਨੂੰ ਲਾਂਚ ਹੋ ਸਕਦਾ ਹੈ ਸੈਮਸੰਗ ਗਲੈਕਸੀ ਆਨ7 ਪ੍ਰਾਈਮ

01/13/2018 12:21:43 AM

ਜਲੰਧਰ—ਹਾਲ ਹੀ 'ਚ ਸੈਮਸੰਗ ਗਲੈਕਸੀ ਆਨ7 ਪ੍ਰਾਈਮ ਨੂੰ ਅਮੇਜ਼ਨ ਇੰਡੀਆ 'ਤੇ ਲਿਸਟ ਕੀਤਾ ਗਿਆ ਹੈ। ਉੱਥੇ ਹੁਣ ਸੈਮਸੰਗ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਭਾਰਤ 'ਚ 17 ਜਨਵਰੀ ਨੂੰ ਇਕ ਇਵੈਂਟ ਦਾ ਆਯੋਜਨ ਕਰ ਰਹੀ ਹੈ। ਕੰਪਨੀ ਦੁਆਰਾ ਇਸ ਇਵੈਂਟ 'ਚ ਸੈਮਸੰਗ ਗਲੈਕਸੀ ਆਨ7 ਪ੍ਰਾਈਮ ਹੈਂਡਸੈੱਟ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਸੈਮਸੰਗ ਨੇ ਇਸ ਇਵੈਂਟ ਲਈ ਮੀਡੀਆ ਇਨਵਾਈਟ ਵੀ ਭੇਜ ਦਿੱਤੇ ਹਨ।
ਉੱਥੇ ਇਸ ਇਵੈਂਟ 'ਚ ਦੱਸਿਆ ਗਿਆ ਹੈ ਕਿ ਕੰਪਨੀ ਇਕ ਸਮਰਾਟਫੋਨ ਨੂੰ ਲਾਂਚ ਕਰ ਸਕਦੀ ਹੈ ਜੋ ਤੁਹਾਡੀ ਖਰੀਦਦਾਰੀ ਦੇ ਅਨੁਭਵ ਨੂੰ ਬਦਲ ਦੇਵੇਗੀ। ਹਾਲਾਂਕਿ, ਕੰਪਨੀ ਨੇ ਕਿਸੇ ਹੈਂਡਸੈੱਟ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਇਵੈਂਟ 'ਚ ਸੈਮਸੰਗ ਦੁਆਰਾ ਗਲੈਕਸੀ ਆਨ7 ਪ੍ਰਾਈਮ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨਸ
ਅਮੇਜ਼ਨ ਇੰਡੀਆ 'ਤੇ ਹੋਈ ਲਿਸਟਿੰਗ ਤੋਂ ਗਲੈਕਸੀ ਆਨ7 ਦੇ ਸਪੈਸੀਫਿਕੇਸ਼ਨਸ ਦਾ ਖੁਲਾਸ ਹੋ ਚੁੱਕਿਆ ਹੈ। ਸੈਮਸੰਗ ਗਲੈਕਸੀ ਆਨ7 ਪ੍ਰਾਈਮ 'ਚ 5.5 ਇੰਚ ਦੀ ਫੁੱਲ-ਐੱਚ.ਡੀ.ਡਿਸਪਲੇਅ ,ਪ੍ਰੋਸੈਸਰ 1.6 gh੍ਰ ਆਕਟਾ-ਕੋਰ ਐਕਸੀਨਾਸ 7870, ਰੈਮ 3 ਜੀ.ਬੀ ਅਤੇ 4 ਜੀ.ਬੀ., ਇਨਬਿਲਟ ਸਟੋਰੇਜ 32 ਜੀ.ਬੀ. ਅਤੇ 64 ਜੀ.ਬੀ. ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 mah ਦੀ ਬੈਟਰੀ ਦਿੱਤੀ ਗਈ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਫਰੰਟ ਅਤੇ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਸ ਸਮਾਰਟਫੋਨ ਦੀ ਪੂਰੀ ਜਾਣਕਾਰੀ ਇਸ ਦੇ ਲਾਂਚ ਤੋਂ ਬਾਅਦ ਹੀ ਪਤਾ ਲੱਗੇਗੀ।


Related News