ਸੈਮਸੰਗ ਗਲੈਕਸੀ ਨੋਟ 9 ਨੂੰ ਫਿਰ ਤੋਂ ਮਿਲੀ ਐਂਡ੍ਰਾਇਡ 9 PIE ਬੀਟਾ ਅਪਡੇਟ

12/12/2018 11:27:43 AM

ਗੈਜੇਟ ਡੈਸਕ- ਸੈਮਸੰਗ ਨੇ ਇਸ ਸਾਲ ਅਗਸਤ 'ਚ ਆਪਣਾ ਫਲੈਗਸ਼ਿਪ ਫੋਨ Samsung Galaxy Note 9 ਲਾਂਚ ਕੀਤਾ ਹੈ। ਫੋਨ ਨੂੰ ਲਾਂਚ ਹੋਏ ਅਜੇ ਜ਼ਿਆਦਾ ਸਮੇਂ ਨਹੀਂ ਹੋਇਆ ਹੈ ਪਰ ਕੰਪਨੀ ਨੇ ਇਸ ਨੂੰ ਸਾਫਟਵੇਅਰ ਅਪਡੇਟ ਦੇਣ 'ਚ ਜਰਾ ਵੀ ਝਿੱਝਕ ਨਹੀਂ ਕੀਤਾ ਹੈ। ਦੱਸ ਦੇਈਏ ਅਜੇ ਹਾਲ ਹੀ 'ਚ ਸੈਮਸੰਗ ਗਲੈਕਸੀ ਨੋਟ 9 ਨੂੰ ਲੇਟੈਸਟ ਐਂਡ੍ਰਾਇਡ 9 ਪਾਈ ਬੀਟਾ ਅਪਡੇਟ ਦਿੱਤੀ ਸੀ ਤੇ ਹੁਣ ਇਕ ਵਾਰ ਤੋਂ ਇਸ ਡਿਵਾਈਸ ਲਈ ਕੁਝ ਬਦਲਾਅ ਤੇ ਸੁਧਾਰ ਦੇ ਨਾਲ ਦੇ ਨਾਲ ਐਂਡ੍ਰਾਇਡ 9 ਪਾਈ ਅਪਡੇਟ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਹ ਅਪਡੇਟ ਅਜੇ ਬੀਟਾ ਟੈਸਟਿੰਗ ਪ੍ਰੋਗਰਾਮ ਦੇ ਤਹਿਤ ਲਾਂਚ ਕੀਤਾ ਗਿਆ ਹੈ ਤੇ ਥੋੜ੍ਹੇ ਦਿਨ 'ਚ ਇਹ ਸਾਰੇ ਡਿਵਾਈਸਿਜ਼ ਲਈ ਜਾਰੀ ਕਰ ਦਿੱਤਾ ਜਾਵੇਗਾ। 550 ਐੱਮ. ਬੀ. ਸਾਈਜ ਦੀ ਇਹ ਅਪਡੇਟ ਫੋਨ ਨੂੰ ਮਾਮੂਲੀ ਅਪਡੇਟ ਦੇਣ ਦੇ ਨਾਲ ਹੀ ਫੋਨ 'ਚ ਆ ਰਹੇ ਕੁਝ ਬਗਸ ਨੂੰ ਫਿਕਸ ਕਰਨ ਦਾ ਕੰਮ ਕਰੇਗਾ।PunjabKesari
ਗਲੈਕਸੀ ਐੱਸ9 ਤੇ ਗਲੈਕਸੀ ਐੱਸ 9+ ਦੀ ਹੀ ਤਰ੍ਹਾਂ ਇਹ ਅਪਡੇਟ ਪਹਿਲਾਂ ਰੋਲਆਊਟ ਕੀਤੇ ਗਏ ਬੀਟਾ ਵਰਜਨ 'ਚ ਆ ਰਹੀ ਦਿੱਕਤਾਂ ਨੂੰ ਖਤਮ ਕਰਨ ਦਾ ਕੰਮ ਕਰੇਗਾ। ਇਸ ਅਪਡੇਟ ਦੇ ਆਉਣ ਨਾਲਆਟੋਫਿਲ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਡਾਇਲਰ ਐਪ ਦੇ ਕਰੈਸ਼ ਹੋਣ ਦੀ ਸਮੱਸਿਆ ਵੀ ਖਤਮ ਹੋ ਗਈ ਹੈ। ਅਪਡੇਟ ਦੇ ਆਉਣ ਤੋਂ ਪਹਿਲਾਂ ਯੂਜ਼ਰਸ ਰੀਸੈਂਟ ਐਪ ਮੈਨਿਊ 'ਚ ਜਾਣ 'ਤੇ ਯੂਟਿਊਬ ਦੇ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਸਨ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਇਸ ਅਪਡੇਟ ਦੇ ਨਾਲ ਗਲੈਕਸੀ ਨੋਟ 9 ਨੂੰ ਦਸੰਬਰ ਸਕਿਓਰਿਟੀ ਪੈਚ ਵੀ ਉਪਲੱਬਧ ਕਰਾਇਆ ਜਾ ਰਿਹਾ ਹੈ ਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਅਪਡੇਟ ਦਾ ਨਾਨ-ਬੀਟਾ ਵਰਜਨ ਛੇਤੀ ਹੀ ਗਲੋਬਲੀ ਰਿਲੀਜ ਕਰ ਦਿੱਤੀ ਜਾਵੇਗੀ।


Related News