ਆਈਰਿਸ ਸਕੈਨਰ ਨਾਲ ਲੈਸ ਹੋ ਸਕਦਾ ਹੈ Galaxy Note 7
Saturday, Jun 11, 2016 - 12:35 PM (IST)

ਜਲੰਧਰ: ਵਧੀਆ ਪਰਫਾਰਮੇਨਸ ਨਾਲ-ਨਾਲ ਬਿਹਤਰੀਨ ਡਿਜ਼ਾਇਨ ਦੇ ਫੋਨ ਬਣਾਉਣ ਵਾਲੀ ਸਾਊਥ ਕੋਰੀਆਈ ਕੰਪਨੀ ਸੈਮਸੰਗ ਆਪਣੇ ਪ੍ਰੋਡਕਟ ਨੂੰ ਲੈ ਕੇ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ । ਦਸ ਦਈਏ ਕਿ ਅਜੇ ਗਲੈਕਸੀ ਨੋਟ 6 ਡਿਵਾਇਸ ਲਾਂਚ ਵੀ ਨਹੀਂ ਹੋਇਆ ਹੈ ਕਿ ਨੋਟ 7 ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪੋਰਟ ਮੁਤਾਬਕ ਨੋਟ 7 ਦਾ ਸਭ ਤੋਂ ਖਾਸ ਫੀਚਰ ਇਸਵਿੱਚ ਲਗਾ ਆਈਰਿਸ ਸਕੈਨਰ ਹੋਵੇਗਾ ਜਿਸ ਦੀ ਮਦਦ ਨਾਲ ਫੋਨ ਨੂੰ ਲਾਕ ਅਨਲਾਕ ਕਰਨ ਲਈ ਅੱਖਾਂ ਦੀ ਸਕੈਨਿੰਗ ਹੋਵੇਗੀ।
thaivisa .com ਦੀ ਰਿਪੋਰਟ ਦੇ ਮੁਤਾਬਕ ਸੈਮਸੰਗ ਗਲੈਕਸੀ ਨੋਟ 7 ਆਈਰਿਸ ਸਕੈਨਰ, ਡੁਅਲ ਕੈਮਰਾ ਅਤੇ Android M ਨਾਲ ਲੈਸ ਹੋਵੇਗਾ। ਇਸ ਸਮਾਰਟਫੋਨ ''ਚ 5.8 ਇੰਚ ਦੀ R72 ਐਮੋਲਡ ਸਕ੍ਰੀਨ, ਕਵਾਲਕਾਮ ਸਨੈਪਡ੍ਰੈਗਨ 823 ਪ੍ਰੋਸੈਸਰ ਅਤੇ 6GB ਰੈਮ ਹੋ ਸਕਦੀ ਹੈ ਪਰ ਪਿਛਲੇ ਫੈਬਲੇਟ ਦੀ ਤਰ੍ਹਾਂ ਹੀ ਇਸ ਡਿਵਾਇਸ ''ਚ ਵੀ ਮਾਇਕ੍ਰੋ ਐੱਸ. ਡੀ ਕਾਰਡ ਸਲਾਟ ਦੀ ਕਮੀ ਖਲ ਸਕਦੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਗਲੈਕਸੀ ਨੋਟ 7 ਵਾਟਰ ਅਤੇ ਡਸਟ ਪਰੂਫ਼ ਹੋ ਸਕਦਾ ਹੈ। ਸੈਮਸੰਗ ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਰਟਫੋਨ ਨੂੰ ਅਗਸਤ ''ਚ ਲਾਂਚ ਕਰ ਸਕਦਾ ਹੈ।