ਅੱਜ ਲਾਂਚ ਹੋਵੇਗੀ Samsung Galaxy Note 20 Series, ਇੰਝ ਵੇਖੋ ਲਾਈਵ ਈਵੈਂਟ

08/05/2020 6:17:58 PM

ਗੈਜੇਟ ਡੈਸਕ– ਸੈਮਸੰਗ 5 ਅਗਸਤ ਨੂੰ ਯਾਨੀ ਅੱਜ ਆਪਣੀ ਗਲੈਕਸੀ ਨੋਟ 20 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਸ਼ਾਮ ਨੂੰ 7:30 ਵਜੇ ਆਪਣਾ ਲਾਈਵ ਈਵੈਂਟ ਸ਼ੁਰੂ ਕਰੇਗੀ। ਲਾਂਚਿੰਗ ਈਵੈਂਟ ਦਾ ਪ੍ਰਸਾਰਣ ਕੰਪਨੀ ਦੀ ਵੈੱਬਸਾਈਟ ਦੀ ਵੈੱਬਸਾਈਟ ਅਤੇ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕੇਗਾ। ਗਲੈਕਸੀ ਅਨਪੈਕਡ 2020 ਈਵੈਂਟ ’ਚ Galaxy Note 20 ਅਤੇ Galaxy Note 20 Ultra ਦੇ ਨਾਲ Galaxy Tab S7 ਸੀਰੀਜ਼, Galaxy Z Fold 2 5G, Galaxy Buds Live ਅਤੇ Galaxy Watch 3 ਦੀ ਵੀ ਲਾਂਚਿੰਗ ਹੋ ਸਕਦੀ ਹੈ। 

ਲੀਕ ਹੋਈ Samsung Galaxy Note 20 ਅਤੇ Galaxy Note 20 Ultra ਦੀ ਕੀਮਤ
ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਗਲੈਕਸੀਨੋਟ 20 ਸੀਰੀਜ਼ ਦੀ ਸ਼ੁਰੂਆਤੀ ਕੀਮਤ 949 ਯੂਰੋ (ਕਰੀਬ 84,000 ਰੁਪਏ) ਹੋਵੇਗੀ। ਇਸ ਦੇ 5ਜੀ ਮਾਡਲ ਦੀ ਕੀਮਤ 1,049 ਯੂਰੋ (ਕਰੀਬ 92,800 ਰੁਪਏ) ਹੋਣ ਦਾ ਅਨੁਮਾਨ ਹੈ। ਗਲੈਕਸੀ ਨੋਟ 20 ਅਲਟਰਾ ਦੀ ਕੀਮਤ 1,299 ਯੂਰੋ (ਕਰੀਬ 1,14,900 ਰੁਪਏ) ਦੱਸੀ ਜਾ ਰਹੀ ਹੈ। ਇਨ੍ਹਾਂ ਦੀ ਵਿਕਰੀ ਭਾਰਤ ’ਚ 28 ਅਗਸਤ ਤੋਂ ਸ਼ੁਰੂ ਹੋ ਸਕਦੀ ਹੈ। 

Samsung Galaxy Note 20 ਦੇ ਲੀਕ ਹੋਏ ਫੀਚਰਜ਼
ਡਿਸਪਲੇਅ    - 6.7 ਇੰਚ FHD+ ਅਮੋਲੇਡ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 865/ Exynos 990 
ਰੈਮ    - 8GB
ਸਟੋਰੇਜ    - 256GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP+12MP+12MP
ਫਰੰਟ ਕੈਮਰਾ    - 10MP
ਬੈਟਰੀ    - 4,300mAh (ਰਿਵਰਸ ਚਾਰਜਿੰਗ ਦੀ ਸੁਪੋਰਟ)


Rakesh

Content Editor

Related News