4,000 ਰੁਪਏ ਸਸਤਾ ਹੋਇਆ ਸੈਮਸੰਗ ਦਾ ਇਹ ਸ਼ਾਨਦਾਰ ਸਮਾਰਟਫੋਨ

Tuesday, Jul 21, 2020 - 06:30 PM (IST)

4,000 ਰੁਪਏ ਸਸਤਾ ਹੋਇਆ ਸੈਮਸੰਗ ਦਾ ਇਹ ਸ਼ਾਨਦਾਰ ਸਮਾਰਟਫੋਨ

ਗੈਜੇਟ ਡੈਸਕ– ਸੈਮਸੰਗ ਦਾ ਬਜਟ ਪ੍ਰੀਮੀਅਮ ਫੋਨ Galaxy Note 10 Lite ਸਸਤਾ ਹੋ ਗਿਆ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ ’ਚ 4,000 ਰੁਪਏ ਦੀ ਕਟੌਤੀ ਕੀਤੀ ਹੈ। ਕਟੌਤੀ ਤੋਂ ਬਾਅਦ ਗਲੈਕਸੀ ਨੋਟ 10 ਲਾਈਟ ਦੇ 6 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 41,999 ਰੁਪਏ ਤੋਂ ਘੱਟ ਕੇ 37,999 ਰੁਪਏ ਹੋ ਗਈ ਹੈ। ਉਥੇ ਹੀ ਇਸ ਦੇ 8 ਜੀ.ਬੀ. ਰੈਮ ਵਾਲੇ ਮਾਡਲ ਨੂੰ ਹੁਣ 43,999 ਰੁਪਏ ਦੀ ਬਜਾਏ 39,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

5,000 ਰੁਪਏ ਦਾ ਕੈਸ਼ਬੈਕ
ਕੀਮਤ ’ਚ ਕਟੌਤੀ ਤੋਂ ਇਲਾਵਾ ਕੰਪਨੀ ਇਸ ਫੋਨ ’ਤੇ ਹੋਰ ਵੀ ਸ਼ਾਨਦਾਰ ਆਫਰ ਦੇ ਰਹੀ ਹੈ। ਸਿਟੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰ ਰਾਹੀਂ ਖਰੀਦਾਰੀ ਕਰਨ ਵਾਲੇ ਗਾਹਕਾਂ ਨੂੰ 5,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ। ਕੈਸ਼ਬੈਕ ਆਫਰ ਦੇ ਨਾਲ ਫੋਨ ਲੈਣ ’ਤੇ 6 ਜੀ.ਬੀ. ਰੈਮ ਵਾਲੇ ਮਾਡਲ ਲਈ 32,999 ਰੁਪਏ ਅਤੇ 8 ਜੀ.ਬੀ. ਰੈਮ ਵਾਲੇ ਮਾਡਲ ਲਈ 34,999 ਰੁਪਏ ਦੇਣੇ ਹੋਣਗੇ। 

ਇਨ੍ਹਾਂ ਗਾਹਕਾਂ ਨੂੰ ਮਿਲੇਗਾ 2,000 ਰੁਪਏ ਦਾ ਕੈਸ਼ਬੈਕ
ਜੇਕਰ ਕਿਸੇ ਗਾਹਕ ਕੋਲ ਸਿਟੀ ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਨਹੀਂ ਹੈ ਤਾਂ ਵੀ ਉਹ 2,000 ਰੁਪਏ ਦੇ ਕੈਸ਼ਬੈਕ ਦਾ ਫਾਇਦਾ ਚੁੱਕ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਕੰਪਨੀ 9 ਮਹੀਨਿਆਂ ਦੀ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ’ਚ ਵੀ ਖਰੀਦਣ ਦਾ ਮੌਕਾ ਦੇ ਰਹੀ ਹੈ। 


author

Rakesh

Content Editor

Related News