50MP ਕੈਮਰਾ ਤੇ 6000mAh ਦੀ ਬੈਟਰੀ ਵਾਲਾ Samsung Galaxy M35 5G ਭਾਰਤ ''ਚ ਲਾਂਚ, ਸਿਰਫ ਇੰਨੀ ਹੈ ਕੀਮਤ

Saturday, Jul 20, 2024 - 05:33 PM (IST)

ਗੈਜੇਟ ਡੈਸਕ- ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਗਲੈਕਸੀ ਐੱਮ-ਸੀਰੀਜ਼ ਦਾ ਹਿੱਸਾ ਹੈ। ਅਸੀਂ ਗੱਲ ਕਰ ਰਹੇ ਹਾਂ Samsung Galaxy M35 5G ਦੀ। ਇਹ ਸਮਾਰਟਫੋਨ ਦਮਦਾਰ ਬੈਟਰੀ, 120Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਅਤੇ ਗਲੈਕਸੀ ਵਾਲੇਟ ਵਰਗੇ ਫੀਚਰਜ਼ ਨਾਲ ਆਉਂਦਾ ਹੈ। ਇਸ ਫੋਨ 'ਚ ਐੱਨ.ਐੱਫ.ਸੀ. ਦਾ ਵੀ ਸਪੋਰਟ ਮਿਲਦਾ ਹੈ। 

ਸੈਮਸੰਗ ਦਾ ਇਹ ਫੋਨ ਮਿਡ ਰੇਂਜ ਬਜਟ 'ਚ ਆਉਂਦਾ ਹੈ। ਕੰਪਨੀ ਨੇ ਇਸ ਨੂੰ ਤਿੰਨ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਨਾਲ ਹੀ ਬ੍ਰਾਂਡ ਇਸ 'ਤੇ ਬੈਂਕ ਡਿਸਕਾਊਂਟ ਅਤੇ ਦੂਜੇ ਆਫਰ ਵੀ ਦੇ ਰਿਹਾ ਹੈ। ਆਓ ਜਾਣਦੇ ਹਾਂ Samsung Galaxy M35 5G ਦੀ ਕੀਮਤ ਅਤੇ ਫੀਚਰਜ਼ ਬਾਰੇ...

ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਬੇਹੱਦ ਸ਼ਾਨਦਾਰ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਫੀਚਰਜ਼

Samsung Galaxy M35 5G 'ਚ 6.6 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਮਿਲੇਗੀ ਜੋ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ, 120Hz ਰਿਫ੍ਰੈਸ਼ ਰੇਟ ਸਪੋਰਟ ਅਤੇ 1000 Nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ ਵਿਕਟਸ ਪਲੱਸ ਦਾ ਇਸਤੇਮਾਲ ਕੀਤਾ ਗਿਆ ਹੈ। 

ਇਹ ਸਮਾਰਟਫੋਨ Exynos 1380 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਿਲਦੀ ਹੈ। ਇਸ ਵਿਚ ਵੈਪਰ ਕੂਲਿੰਗ ਚੈਂਬਰ ਮਿਲਦਾ ਹੈ। ਗਲੈਕਸੀ ਐੱਮ35 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਦਾ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। 

ਉਥੇ ਹੀ ਫਰੰਟ 'ਚ ਕੰਪਨੀ ਨੇ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਐਂਡਰਾਇਡ 14 'ਤੇ ਬੇਸਡ One UI 6.1 'ਤੇ ਕੰਮ ਕਰਦਾ ਹੈ। ਇਸ ਵਿਚ ਚਾਰ ਐਂਡਰਾਇਡ ਅਪਡੇਟਸ ਅਤੇ 5 ਸਾਲਾਂ ਤਕ ਸਕਿਓਰਿਟੀ ਅਪਡੇਟਸ ਮਿਲਣਗੇ। ਫੋਨ ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੀ ਚਾਰਜਿੰਗ ਸਪੋਰਟ ਕਰਦੀ ਹੈ। 

ਇਹ ਵੀ ਪੜ੍ਹੋ- iOS 18 : ਪਹਿਲਾ ਪਬਲਿਕ ਬੀਟਾ ਵਰਜ਼ਨ ਹੋਇਆ ਰਿਲੀਜ਼, ਇੰਝ ਕਰੋ ਡਾਊਨਲੋਡ ਤੇ ਇੰਸਟਾਲ

ਕੀਮਤ

Samsung Galaxy M35 5G ਨੂੰ ਕੰਪਨੀ ਨੇ ਤਿੰਨ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 21,499 ਰੁਪਏ ਹੈ, ਜਦੋਂਕਿ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 24,499 ਰੁਪਏ ਹੈ। 

ਹਾਲਾਂਕਿ, ਇਨ੍ਹਾਂ 'ਤੇ 2,000 ਰੁਪਏ ਦਾ ਇੰਸਟੈਂਟ ਬੈਂਕ ਡਿਸਕਾਊਂਟ ਅਤੇ 1000 ਰੁਪਏ ਦਾ ਇੰਸਟੈਂਟ ਡਿਸਕਾਊਂਟ ਸੀਮਿਤ ਸਮੇਂ ਲਈ ਮਿਲ ਰਿਹਾ ਹੈ। ਸਾਰੇ ਡਿਸਕਾਊਂਟ ਤੋਂ ਬਾਅਦ ਬੇਸ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਉਥੇ ਹੀ ਮਿਡ ਵੇਰੀਐਂਟ ਦੀ ਕੀਮਤ 18,499 ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 21,499 ਰੁਪਏ ਹੈ। ਇਸ ਨੂੰ ਤੁਸੀਂ ਐਮਾਜ਼ੋਨ ਅਤੇ ਸੈਮਸੰਗ ਦੀ ਵੈੱਬਸਾਈਟ ਤੋਂ ਖਰੀਦ ਸਕੋਗੇ। ਇਹ ਫੋਨ ਮੂਨਲਾਈਟ ਬਲਿਊ, ਡੇਬ੍ਰੇਕ ਬਲਿਊ ਅਤੇ ਥੰਡਰ ਗ੍ਰੇਅ ਰੰਗ 'ਚ ਆਉਂਦਾ ਹੈ। 

ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ


Rakesh

Content Editor

Related News