6000mAh ਦੀ ਬੈਟਰੀ ਨਾਲ ਸੈਮਸੰਗ ਦਾ ਧਾਂਸੂ ਫੋਨ ਲਾਂਚ, ਸਿਰਫ ਇੰਨੀ ਹੈ ਕੀਮਤ

02/25/2020 5:05:28 PM

ਗੈਜੇਟ ਡੈਸਕ– ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਸਮੰਗ ਨੇ ਆਪਣੇ ‘M’ ਸੀਰੀਜ਼ ਤਹਿਤ ਇਕ ਨਵਾਂ ਸਮਾਰਟਫੋਨ Galaxy M31 ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਇਸ ਫੋਨ ’ਚ ਗਾਹਕਾਂ ਨੂੰ ਕਵਾਡ ਕੈਮਰਾ (4 ਕੈਮਰੇ) ਸੈੱਟਅਪ, ਪਾਵਰਫੁਲ ਪ੍ਰੋਸੈਸਰ ਅਤੇ ਐੱਚ.ਡੀ. ਸਕਰੀਨ ਦੀ ਸੁਪੋਰਟ ਮਿਲੀ ਹੈ। ਇੰਨਾ ਹੀ ਨਹੀਂ ਇਸ ਫੋਨ ’ਚ ਫਾਸਟ ਚਾਰਜਿੰਗ ਫੀਚਰ ਅਤੇ ਵਾਟਰ ਡ੍ਰੋਪ ਸਟਾਈਲ ਨੌਚ ਦਿੱਤੀ ਗਈਹੈ। ਇਸ ਤੋਂ ਪਹਿਲਾਂ ਕੰਪਨੀ ਨੇ ਗਲੈਕਸੀ ਐੱਸ30 ਐੱਸ ਨੂੰ ਬਾਜ਼ਾਰ ’ਚ ਉਤਾਰਿਆ ਸੀ। ਤਾਂ ਆਓ ਜਾਣਦੇ ਹਾਂ ਗਲੈਕਸੀ ਐੱਮ31 ਦੀ ਕੀਮਤ ਅਤੇ ਫੀਚਰਜ਼ ਬਾਰੇ...

ਕੀਮਤ
ਕੰਪਨੀ ਨੇ ਗਲੈਕਸੀ ਐੱਮ31 ਨੂੰ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਕੰਪਨੀ ਨੇ ਇਸ ਫੋਨ ਦੇ ਪਹਿਲੇ ਵੇਰੀਐਂਟ ਦੀ ਕੀਮਤ 14,999 ਰੁਪਏ ਅਤੇ ਦੂਜੇ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਹੈ। ਉਥੇ ਹੀ ਗਾਹਕਾਂ ਲਈ ਇਹ ਫੋਨ ਓਸ਼ੀਅਨ ਬਲਿਊ ਅਤੇ ਸਪੇਸ ਬਲੈਕ ਕਲਰ ਆਪਸ਼ਨ ਦੇ ਨਾਲ ਉਪਲੱਬਧ ਹੈ। 

ਫੀਚਰਜ਼
ਸੈਮਸੰਗ ਨੇ ਇਸ ਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਨਾਲ ਹੀ ਬਿਹਤਰ ਪਰਫਾਰਮੈਂਸ ਲਈ ਇਸ ਫੋਨ ’ਚ ਆਕਟਾ ਕੋਰ ਐਕਸੀਨੋਸ 9611 ਚਿੱਪਸੈੱਟ ਦਿੱਤਾ ਗਿਆ ਹੈ। ਉਥੇ ਹੀ ਇਹ ਫੋਨ ਐਂਡਰਾਇਡ 10 ’ਤੇ ਆਧਾਰਿਤ ਯੂ.ਆਈ. 2.0 ’ਤੇ ਕੰਮ ਕਰਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲਿਆ ਹੈ। 

ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਫੋਨ ’ਚ 4ਜੀ VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ ਸੀ ਵਰਗੇ ਪੋਰਟ ਦਿੱਤੇ ਹਨ। ਇਸ ਦੇ ਨਾਲ ਹੀ ਇਸ ਫੋਨ ’ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ। 


Related News