5000mAh ਤੇ 5 ਕੈਮਰਿਆਂ ਵਾਲਾ Samsung Galaxy M22 ਲਾਂਚ
Tuesday, Sep 14, 2021 - 01:44 PM (IST)
ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਾਹਕਾਂ ਲਈ M-ਸੀਰੀਜ਼ ਦਾ ਨਵਾਂ ਸਮਾਰਟਫੋਨ Samsung Galaxy M22 ਲਾਂਚ ਕਰ ਦਿੱਤਾ ਹੈ। ਇਸ ਨਵੇਂ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ, 25 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ Samsung Galaxy M22 ਦੇ ਫੀਚਰਜ਼ ਅਤੇ ਕੀਮਤ ਬਾਰੇ ਵਿਸਤਾਰ ਨਾਲ।
Samsung Galaxy M22 ਦੇ ਫੀਚਰਜ਼
ਫੋਨ ’ਚ 6.4 ਇੰਚ ਦੀ ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ ਫੋਨ ’ਚ ਮੀਡੀਆਟੈੱਕ ਹੀਲਿਓ ਜੀ80 SoC ਨਾਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। Samsung Galaxy M22 ਐਂਡਰਾਇਡ 11 ਆਧਾਰਿਤ ਵਨਯੂ.ਆਈ. 3.1 ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 4 ਕੈਮਰੇ ਦਿੱਤੇ ਗਏ ਹਨ। ਇਨ੍ਹਾਂ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲਦਾ ਡੈੱਫਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।
ਫੋਨ ’ਚ ਡਿਊਲ ਬੈਂਡ ਵਾਈਡਫਾਈ, 4ਜੀ ਐੱਲ.ਟੀ.ਈ., ਯੂ.ਐੱਸ.ਬੀ. ਟਾਈਪ-ਸੀ ਪੋਰਟ, ਜੀ.ਪੀ.ਐੱਸ. ਅਤੇ ਬਲੂਟੁੱਥ ਵਰਗੇ ਫੀਚਰਜ਼ ਦਿੱਤੇ ਗਏ ਹਨ। ਸਕਿਓਰਿਟੀ ਲਈ ਫੋਨ ਦੇ ਸਾਈਡ ’ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਦੇ ਇਸ ਨਵੇਂ ਫੋਨ ਦੀ ਕੀਮਤ ਤੋਂ ਫਿਲਹਾਲ ਪਰਦਾ ਨਹੀਂ ਚੁੱਕਿਆ ਗਿਆ ਪਰ ਫੋਨ ਨੂੰ ਜਰਮਨੀ ਵੈੱਬਸਾਈਟ ’ਤੇ ਕਾਲੇ, ਲਾਈਟ ਬਲਿਊ ਅਤੇ ਚਿੱਟੇ ਰੰਗ ’ਚ ਲਿਸਟ ਕੀਤਾ ਗਿਆ ਹੈ।