ਦਮਦਾਰ ਬੈਟਰੀ ਤੇ 50MP ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Samsung Galaxy M05, ਜਾਣੋ ਕੀਮਤ

Thursday, Sep 12, 2024 - 05:01 PM (IST)

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਫੋਨ Samsung Galaxy M05 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਨਵਾਂ ਐਂਟਰੀ ਲੈਵਲ ਸਮਾਰਟਫੋਨ  MediaTek Helio G85 SoC ਨਾਲ ਲੈਸ ਹੈ, ਜਿਸ  ਨੂੰ 4 ਜੀ.ਬੀ. ਰੈਮ ਅਤੇ 64 ਜੀ.ਬੀ. ਆਨਬੋਰਡ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਸੈਮਸੰਗ ਦੇ ਰੈਮ ਪਲੱਸ ਫੀਚਰ ਦਾ ਸਪੋਰਟ ਹੈ ਅਤੇ ਇਸ ਨੂੰ ਦੋ ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲੇਗਾ। 

Samsung Galaxy M05 ਦੇ ਫੀਚਰਜ਼

ਫੋਨ 'ਚ ਡਿਊਲ ਸਿਮ (ਨੈਨੋ) ਦੇ ਨਾਲ 6.74 ਇੰਚ ਦੀ HD+ (720x1,600 ਪਿਕਸਲ) PLS LCD ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਆਕਟਾ-ਕੋਰ MediaTek Helio G85 SoC ਹੈ, ਜਿਸ ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਸਟੋਰੇਜ ਨੂੰ 1 ਟੀਬੀ ਤਕ ਵਧਾਇਆ ਜਾ ਸਕਦਾ ਹੈ। ਸੈਮਸੰਗ ਦੇ ਰੈਮ ਪਲੱਸ ਫੀਚਰ ਨਾਲ ਵਰਚੁਅਲ ਰੈਮ ਨੂੰ 8 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਫੋਨ 'ਚ  4G, Wi-Fi 802.11a/b/g/n/ac ਬਲੂਟੁੱਥ, GPS, Glonass, Beidou, Galileo 3.5mm ਹੈੱਡਫੋਨ ਜੈੱਕ, USB ਟਾਈਪ-C ਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ ਐਕਲੈਰੋਮੀਟਰ,ਲਾਈਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਦਿੱਤੇ ਗਏ ਹਨ ਪਰ ਅੱਜ 5ਜੀ ਦੇ ਯੁਗ 'ਚ ਇਸ ਵਿਚ 5ਜੀ ਦਾ ਸਪੋਰਟ ਨਹੀਂ ਹੈ। ਇਸ ਵਿਚ 5,000mAh ਦੀ ਬੈਟਰੀ ਹੋ ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

Samsung Galaxy M05 ਦੀ ਕੀਮਤ

Samsung Galaxy M05 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,999 ਰੁਪਏ ਹੈ। ਇਸ ਨੂੰ ਮਿੰਟ ਗਰੀਨ ਰੰਗ 'ਚ ਪੇਸ਼ ਕੀਤਾ ਗਿਆ ਹੈ। ਇਹ ਫੋਨ ਆਨਲਾਈਨ ਅਤੇ ਆਫਲਾਈਨ ਦੋਵਾਂ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ।


Rakesh

Content Editor

Related News