2000 ਰੁਪਏ ਸਸਤਾ ਹੋਇਆ ਸੈਮਸੰਗ ਦਾ ਇਹ ਦਮਦਾਰ ਸਮਾਰਟਫੋਨ

Tuesday, Jun 05, 2018 - 09:04 PM (IST)

ਜਲੰਧਰ- ਸੈਮਸੰਗ ਨੇ ਇਸ ਸਾਲ ਮਾਰਚ ਮਹੀਨੇ 'ਚ ਆਪਣੇ ਬੈਸਟ ਸਮਾਰਟਫੋਨਜ਼ 'ਚੋਂ ਇਕ ਗਲੈਕਸੀ ਜੇ7 ਪ੍ਰੋ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਸੀ। ਇਸ ਕਟੌਤੀ ਤੋਂ ਬਾਅਦ ਸੈਮਸੰਗ ਦਾ ਇਹ ਸਮਾਰਟਫੋਨ 18,900 ਰੁਪਏ ਦੀ ਕੀਮਤ 'ਤੇ ਸੇਲ ਲਈ ਉਪਲੱਬਧ ਸੀ। ਉਥੇ ਹੀ ਹੁਣ ਆਪਣੇ ਫੈਂਸ ਨੂੰ ਇਕ ਅਤੇ ਤੋਹਫਾ ਦਿੰਦੇ ਹੋਏ ਸੈਮਸੰਗ ਨੇ ਇਸ ਫੋਨ ਦੀ ਕੀਮਤ 'ਚ ਇਕ ਵਾਰ ਫਿਰ 2,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਸੈਮਸੰਗ ਦਾ ਇਹ ਸਮਾਰਟਫੋਨ 16,900 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।

ਸੈਮਸੰਗ ਗਲੈਕਸੀ ਜੇ7 ਪ੍ਰੋ 'ਚ ਹੋਏ ਇਸ ਪ੍ਰਾਈਸ ਕੱਟ ਤੋਂ ਬਾਅਦ ਸ਼ਾਪਿੰਗ ਸਾਈਟ ਫਲਿੱਪਕਾਰਟ 'ਤੇ ਜਿੱਥੇ ਇਹ ਸਮਾਰਟਫੋਨ 16,900 ਰੁਪਏ 'ਚ ਸੇਲ ਲਈ ਲਿਸਟ ਹੋ ਗਿਆ ਹੈ ਉਥੇ ਹੀ ਹੋਰ ਈ-ਕਾਮਰਸ ਸਾਈਟ ਅਮੇਜ਼ਾਨ ਇੰਡੀਆ ਇਸ ਫੋਨ ਨੂੰ 16,990 ਰੁਪਏ ਦੀ ਕੀਮਤ ਦੇ ਨਾਲ ਲਿਸਟ ਕੀਤਾ ਗਿਆ ਹੈ।PunjabKesariਇਸ ਸਮਾਰਟਫੋਨ 'ਚ 5.5 ਇੰਚ ਫੁੱਲ HD (1920x1080 ਪਿਕਸਲ) ਸੁਪਰ ਅਮੋਲਡ ਡਿਸਪਲੇਅ ਮਿਲੇਗਾ। ਇਹ 2.5D ਕਵਰਡ ਗਲਾਸ ਡਿਜ਼ਾਈਨ ਨਾਲ ਲੈਸ ਹੈ। ਇਸ 'ਚ ਆਕਟਾ-ਕੋਰ ਐਕਸੀਨੋਸ ਪ੍ਰੋਸੈਸਰ ਨਾਲ ਮਾਲੀ-ਟੀ 830 GPU ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਰੈਮ 3GB ਅਤੇ ਇਨਬਿਲਟ ਸਟੋਰੇਜ 64GB ਮੌਜ਼ੂਦ ਹੈ।

Samsung Galaxy J7 Pro 'ਚ 3600mAh ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡਰਾਇਡ 7.0 ਨੂਗਟ 'ਤੇ ਚੱਲੇਗਾ। ਗੈਲੇਕਸੀ ਪ੍ਰੋ 'ਚ ਤੁਹਾਨੂੰ f/1.7 ਅਪਚਰ ਵਾਲਾ 13 ਮੈਗਾਪਿਕਸਲ ਰਿਅਰ ਕੈਮਰਾ ਮਿਲੇਗਾ, ਜੋ LED ਫਲੈਸ ਨਾਲ ਲੈਸ ਹੈ ਅਤੇ ਫ੍ਰੰਟ ਹਿੱਸੇ 'ਤੇ ਤੁਹਾਨੂੰ f/1.9 ਅਪਚਰ ਵਾਲਾ 13 ਮੈਗਾਪਿਕਸਲ ਦਾ ਹੀ ਸੈਂਸਰ ਮਿਲੇਗਾ। ਬਿਹਤਰ ਸੈਲਫੀ ਲਈ LED ਫਲੈਸ਼ ਵੀ ਮੌਜ਼ੂਦ ਹੈ। ਕੁਨੈਕਟੀਵਿਟੀ ਫੀਚਰ 'ਚ ਵਾਈ-ਫਾਈ, ਬਲੂਟੁੱਥ 4.2 ਅਤੇ GPS ਸ਼ਾਮਿਲ ਹੈ। ਸੈਮਸੰਗ ਗੈਲੇਕਸੀ ਜੇ7 ਪ੍ਰੋ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ, ਜਿਸ ਨੂੰ ਫਿਜੀਕਲ ਹੋਮ ਬਟਨ 'ਚ ਜਗ੍ਹਾਂ ਮਿਲੀ ਹੈ।


Related News