ਸੈਮਸੰਗ Galaxy J7 Nxt ਸਮਾਰਟਫੋਨ ਭਾਰਤ ''ਚ ਹੋਇਆ ਲਾਂਚ

Friday, Dec 22, 2017 - 12:36 PM (IST)

ਸੈਮਸੰਗ Galaxy J7 Nxt ਸਮਾਰਟਫੋਨ ਭਾਰਤ ''ਚ ਹੋਇਆ ਲਾਂਚ

ਜਲੰਧਰ-ਦੱਖਣੀ ਕੋਰੀਆ ਦੀ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗੈਲਕੇਸੀ Galaxy J7 Nxt ਸਮਾਰਟਫੋਨ ਦਾ 32 ਜੀ. ਬੀ. ਰੈਮ +32 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਗੱਲ ਜੀ ਜਾਣਕਾਰੀ ਮੁੰਬਈ ਆਧਾਰਿਤ ਮੋਬਾਇਲ ਫੋਨ ਰਿਟੇਲਰ ਮਹੇਸ਼ ਟੈਲੀਕਾਮ ਨੇ ਆਪਣੇ ਆਫੀਸ਼ਿਅਲੀ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਦਿੱਤੀ ਹੈ। ਟਵੀਟ 'ਚ ਦੱਸਿਆ ਗਿਆ ਹੈ ਕਿ ਗੈਲੇਕਸੀ J7 Nxt (32 ਜੀ. ਬੀ. ਸਟੋਰੇਜ ਵੇਰੀਐਂਟ) ਸਮਾਰਟਫੋਨ ਨੂੰ 12,990 ਰੁਪਏ 'ਚ ਆਫਲਾਇਨ ਰੀਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਕੰਪਨੀ ਦੇ ਆਫੀਸ਼ਿਅਲੀ ਵੈੱਬਸਾਈਟ samsung.com 'ਤੇ ਵੀ ਲਿਸਟਿਡ ਹੋ ਚੁੱਕਿਆ ਹੈ।

ਸੈਮਸੰਗ ਨੇ ਇਸ ਸਾਲ ਜੁਲਾਈ ਮਹੀਨੇ 'ਚ ਸੈਮਸੰਗ ਗੈਲੇਕਸੀ J7 Nxt ਨੂੰ 2 ਜੀ. ਬੀ. ਰੈਮ+16 ਜੀ. ਬੀ. ਇੰਟਰਨਲ ਸਟੋਰੇਜ ਨਾਲ 11,490 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ, ਪਰ ਇਹ 16 ਜੀ. ਬੀ. ਇੰਟਰਨਲ  ਸਟੋਰੇਜ ਨਾਲ ਹੁਣ 10,490 ਰੁਪਏ 'ਚ ਆਨਲਾਇਨ ਵਿਕਰੀ ਲਈ ਉਪਲੱਬਧ ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਆਪਸ਼ਨ ਨਾਲ ਆਉਦਾ ਹੈ।

ਸਪੈਸੀਫਿਕੇਸ਼ਨ-

ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗੈਲੇਕਸੀ J7 Nxt ਸਮਾਰਟਫੋਨ ਮੇਂਟਲ ਬਾਡੀ ਡਿਜ਼ਾਇਨ ਅਤੇ 5.5 ਇੰਚ HD ਸੁਪਰ ਅਮੋਲਡ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਇਹ ਡਿਵਾਇਸ 1.6GHz ਆਕਟਾ-ਕੋਰ ਪ੍ਰੋਸੈਸਰ ਨਾਲ ਚੱਲਦਾ ਹੈ। ਇਸ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਇਹ ਡਿਵਾਇਸ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗੈਲੇਕਸੀ J7 Nxt ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ f/1.9 ਅਪਚਰ ਨਾਲ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ f/2.2 ਅਪਚਰ ਅਤੇ LED ਫਲੈਸ਼ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4G VoLTE,ਬਲੂਟੁੱਥ , ਵਾਈ-ਫਾਈ , GPS, 3.5mm  ਆਡੀਓ ਜੈਕ ਅਤੇ ਮਾਈਕ੍ਰੋ USB ਪੋਰਟ ਦਿੱਤੇ ਗਏ ਹਨ। ਇਸ ਡਿਵਾਇਸ ਦਾ ਕੁੱਲ ਮਾਪ 152.4x78.6x7.6mm ਹੈ।


Related News