ਜਲਦ ਹੀ ਲਾਂਚ ਹੋ ਸਕਦੈ ਸੈਮਸੰਗ ਗਲੈਕਸੀ C9 : ਰਿਪੋਰਟ
Monday, Sep 26, 2016 - 07:21 PM (IST)

ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦਾ ਗਲੈਕਸੀ C9 ਸਮਾਰਟਫੋਨ ਕੁਝ ਦਿਨ ਪਹਿਲਾਂ ਭਾਰਤ ਦੀ ਇੰਪੋਰਟ-ਐਕਸਪੋਰਟ ਵੈੱਬਸਾਈਟ Zauba ''ਤੇ ਨਜ਼ਰ ਆਇਆ ਸੀ। ਇਸ ਲਿਸਟਿੰਗ ਤੋਂ ਪਤਾ ਚਲਦਾ ਹੈ ਕਿ, ਇਸ ਸਮਾਰਟਫ਼ੋਨ ਵਿਚ 6-ਇੰਚ ਦੀ ਡਿਸਪਲੇ ਮੌਜੂਦ ਹੋਵੇਗੀ ।
ਹਾਲ ਹੀ ਵਿਚ ਮਿਲੀ ਗੀਕਬੈਂਚ ਦੀ ਰਿਪੋਰਟ ਦੇ ਮੁਤਾਬਕ ਇਸ ਫੋਨ ਵਿਚ ਸਨੈਪਡ੍ਰੈਗਨ 652 ਚਿਪਸੈੱਟ ਦਿੱਤਾ ਜਾਵੇਗਾ, ਨਾਲ ਹੀ ਇਸ ਵਿਚ 1.4 GHz CPU ਅਤੇ ਐਡ੍ਰੇਨੋ 510 GPU ਵੀ ਮੌਜੂਦ ਹੋਵੇਗਾ। 6GB ਰੈਮ ਦੇ ਨਾਲ ਇਹ ਸਮਾਰਟਫੋਨ (ਮਾਡਲ SM-39000) ਐਂਡ੍ਰਾਇਡ 6.0.1 ''ਤੇ ਕੰਮ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ ਅਗਲੇ ਮਹੀਨੇ ਤੱਕ ਲਾਂਚ ਕੀਤਾ ਜਾਵੇਗਾ।