Samsung ਨੇ 5ਜੀ ਸਪੋਰਟ ਨਾਲ ਲਾਂਚ ਕੀਤਾ ਲੈਪਟਾਪ, ਮਿਲੇਗੀ 14 ਇੰਚ ਦੀ ਡਿਸਪਲੇਅ

01/18/2023 1:11:06 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਨਵੇਂ ਲੈਪਟਾਪ Galaxy Book2 Go 5G ਨੂੰ ਲਾਂਚ ਕਰ ਦਿੱਤਾ ਹੈ। ਇਹ Galaxy Book Go ਸੀਰੀਜ਼ ਦਾ ਨਵਾਂ ਵੇਰੀਐਂਟ ਹੈ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ Galaxy Book2 Go ਨੂੰ ਪੇਸ਼ ਕੀਤਾ ਸੀ। Galaxy Book2 Go 5G ’ਚ ਸਨੈਪਡ੍ਰੈਗਨ 7c+ Gen 3 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਲੈਪਟਾਪ ’ਚ 14 ਇੰਚ ਦੀ ਫੁਲ.ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ। 

Samsung Galaxy Book2 Go 5G ਦੀ ਕੀਮਤ

Samsung Galaxy Book2 Go 5G ਨੂੰ ਫਿਲਹਾਲ ਬ੍ਰਿਟੇਨ ’ਚ ਲਾਂਚ ਕੀਤਾ ਗਿਆ ਹੈ ਅਤੇ ਇਸਦੀ ਵਿਕਰੀ ਜਨਵਰੀ ਦੇ ਅਖੀਰ ’ਚ ਹੋਵੇਗੀ। Samsung Galaxy Book2 Go 5G ਦੇ 4 ਜੀ.ਬੀ. ਰੈਮ+128 ਜੀ.ਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ GBP649 (ਕਰੀਬ 64,900 ਰੁਪਏ) ਰੱਖੀ ਗਈ ਹੈ। ਉੱਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ GBP749 (ਕਰੀਬ 74,900 ਰੁਪਏ) ਹੈ। ਭਾਰਤੀ ਬਾਜ਼ਾਰ ’ਚ ਇਸ ਲੈਪਟਾਪ ਦੀ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ। 

Samsung Galaxy Book2 Go 5G ਦੇ ਫੀਚਰਜ਼

Samsung Galaxy Book2 Go 5G ’ਚ eSIM+pSIM ਕੁਨੈਕਟੀਵਿਟੀ ਹੈ। ਇਸ ਤੋਂ ਇਲਾਵਾ ਇਸ ਵਿਚ Windows 11 Home ਹੈ। ਲੈਪਟਾਪ ’ਚ 14 ਇੰਚ ਦੀ ਫੁਲ ਐੱਚ.ਡੀ. TFT, IPS ਡਿਸਪਲੇਅ ਹੈ। ਇਸ ਵਿਚ ਸਨੈਪਡ੍ਰੈਗਨ 7c+ Gen 3 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਇਸ ਵਿਚ ਕੁਆਲਕਾਮ Adreno GPU ਹੈ। ਲੈਪਟਾਪ ’ਚ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਮਿਲੇਗੀ। 

ਸੈਮਸੰਗ ਦੇ ਇਸ ਲੈਪਟਾਪ ’ਚ ਐੱਚ.ਡੀ. ਵੈੱਬਕੈਮ ਹੈ। ਕੁਨੈਕਟੀਵਿਟੀ ਲਈ Wi-Fi 6E (802.11ax), ਬਲੂਟੁੱਥ, 5G ENDC ਅਤੇ USB Type-C ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਇਸ ਵਿਚ ਨੈਨੋ ਸਿਮ ਸਲਾਟ ਹੈ। ਲੈਪਟਾਪ ’ਚ 42.3 ਵਾਟ ਦੀ ਬੈਟਰੀ ਹੈ ਜਿਸਦੇ ਨਾਲ 45 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News