ਸੈਮਸੰਗ ਦਾ ਨਵਾਂ ਲੈਪਟਾਪ Galaxy Book 2 Pro 360 ਲਾਂਚ, ਮਿਲੇਗਾ 5ਜੀ ਦਾ ਸਪੋਰਟ

12/31/2022 1:47:59 PM

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਲੈਪਟਾਪ Samsung Galaxy Book 2 Pro 360 ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 8cx Gen 3 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। Galaxy Book 2 Pro 360 ਨੂੰ ਕਈ ਬਦਲਾਵਾਂ ਦੇ ਨਾਲ ਲਾਂਚ ਕੀਤਾ ਗਿਆ ਹੈ ਜਿਨ੍ਹਾਂ 'ਚ ਸਨੈਪਡ੍ਰੈਗਨ Gen 3 ਪ੍ਰੋਸੈਸਰ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸੇ ਸਾਲ ਫਰਵਰੀ 'ਚ ਇਸ ਸੀਰੀਜ਼ ਦੇ ਲੈਪਟਾਪ ਨੂੰ 12th Gen Intel ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਸੀ। ਸੈਮਸੰਗ ਨੇ ਇਸਨੂੰ ਪ੍ਰੀਮੀਅਮ ਲੈਪਟਾਪ ਕਿਹਾ ਹੈ। ਇਸਦੇ ਨਾਲ ਸਟਾਈਲਿਸ਼ ਪੈੱਨ ਦਾ ਵੀ ਸਪੋਰਟ ਹੈ।

Galaxy Book 2 Pro 360 ਦੀ ਕੀਮਤ

ਸੈਮਸੰਗ ਨੇ ਆਪਣੇ ਇਸ ਲੈਪਟਾਪ ਨੂੰ ਫਿਲਹਾਲ ਦੱਖਣ ਕੋਰੀਆ 'ਚ ਲਾਂਚ ਕੀਤਾ ਹੈ ਅਤੇ ਹੋਰ ਬਾਜ਼ਾਰਾਂ 'ਚ ਇਸਦੀ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ। Galaxy Book 2 Pro 360 ਨੂੰ ਗ੍ਰੇਫਾਈਟ ਕਲਰ 'ਚ ਪੇਸ਼ ਕੀਤਾ ਗਿਆ ਹੈ ਜਿਸਦੀ ਕੀਮਤ 1.89 ਦੱਖਣ ਕੋਰੀਆਈ ਵਾਨ (ਕਰੀਬ 1,24,200 ਰੁਪਏ) ਹੈ।

Galaxy Book 2 Pro 360 ਦੇ ਫੀਚਰਜ਼

ਸੈਮਸੰਗ ਦੇ ਇਸ ਲੈਪਟਾਪ 'ਚ ਸਨੈਪਡ੍ਰੈਗਨ 8cx Gen 3 ਪ੍ਰੋਸੈਸਰ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਬੈਸਟ ਪ੍ਰਾਈਵੇਸੀ ਫੀਚਰ ਦਾ ਦਾਅਵਾ ਹੈ। ਇਸ ਲੈਪਟਾਪ 'ਚ 13.3 ਇੰਚ ਦੀ ਡਿਸਪਲੇਅ ਹੈ ਅਤੇ ਇਹ ਕਾਫੀ ਹਲਕਾ ਹੈ। ਡਿਸਪਲੇਅ ਦਾ ਪੈਨਲ ਐਮੋਲੇਡ ਹੈ ਅਤੇ ਇਸਨੂੰ 360 ਡਿਗਰੀ 'ਤੇ ਫਲਿਪ ਕੀਤਾ ਜਾ ਸਕੇਗਾ।

ਲੈਪਟਾਪ ਦੇ ਨਾਲ ਵਿੰਡੋਜ਼ 11 ਮਿਲੇਗਾ। Galaxy Book 2 Pro 360 ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 35 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਸੈਮਸੰਗ ਦੇ ਇਸ ਲੈਪਟਾਪ ਦੇ ਨਾਲ 5ਜੀ ਨੈੱਟਵਰਕ ਦਾ ਸਪੋਰਟ ਮਿਲੇਗਾ ਅਤੇ ਇਸ ਵਿਚ ਐੱਸ ਪੈੱਨ ਸਟਾਈਲਿਸ਼ ਵੀ ਹੈ। ਕੁਨੈਕਟੀਵਿਟੀ ਲਈ ਇਸ ਵਿਚ Wi-Fi 6E ਦਿੱਤਾ ਗਿਆ ਹੈ।


Rakesh

Content Editor

Related News