ਰੋਟੇਟਿੰਗ ਕੈਮਰੇ ਵਾਲੇ Galaxy A80 ਦੀ ਵਿਕਰੀ ਭਾਰਤੀ ’ਚ ਸ਼ੁਰੂ, ਮਿਲ ਰਹੇ ਇਹ ਆਫਰ

08/01/2019 12:25:17 PM

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ Galaxy A80 ਸਮਾਰਟਫੋਨ ਨੂੰ ਪਿਛਲੇ ਮਹੀਨੇ ਭਾਰਤ ’ਚ ਲਾਂਚ ਕੀਤਾ ਸੀ ਅਤੇ ਇਹ ਫੋਨ ਹੁਣ ਭਾਰਤ ’ਚ ਵਿਕਰੀ ਲਈ ਉਪਲੱਬਧ ਹੈ। ਇਸ ਫੋਨ ਲਈ ਭਾਰਤ ’ਚ ਪ੍ਰੀ-ਆਰਡਰ 31 ਜੁਲਾਈ ਨੂੰ ਖਤਮ ਹੋਏ ਸਨ। ਸਮਾਰਟਫੋਨ ਕੰਪਨੀ ਦੀ ਵੈੱਬਸਾਈਟ ਅਤੇ ਆਫਲਾਈਨ ਸਟੋਰਾਂ ’ਤੇ ਉਪਲੱਬਧ ਹੈ। ਫੋਨ ’ਚ ਰੋਟੇਟਿੰਗ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 

ਭਾਰਤ ’ਚ ਕੀਮਤ
Samsung Galaxy A80 ਦੀ ਭਾਰਤ ’ਚ ਕੀਮਤ 47,990 ਰੁਪਏ ਰੱਖੀ ਗਈ ਹੈ। ਫੋਨ ਸਿਰਫ 8 ਜੀ.ਬੀ. ਰੈਮ+128 ਜੀ.ਬੀ. ਵੇਰੀਐਂਟ ’ਚ ਉਪਲੱਬਧ ਹੈ। ਇਹ ਫੋਨ ਐਂਡਲ ਗੋਲਡ, ਘੋਸਟ ਵਾਈਟ ਅਤੇ ਫੈਂਟਮ ਬਲੈਕ ਕਲਰ ਆਪਸ਼ੰਸ ’ਚ ਉਪਲੱਬਧ ਹੈ। ਭਾਰਤ ’ਚ ਇਹ ਫੋਨ ਅਮੇਜ਼ਨ ਇੰਡੀਆ, ਫਲਿਪਕਾਰਟ ਅਤੇ ਸੈਮਸੰਗ ਇੰਡੀਆ ਵੈੱਬਸਾਈਟ ’ਤੇ ਉਪਲੱਬਧ ਹੈ। 

ਆਫਰਜ਼ 
ਇਸ ਸਮਾਰਟਫੋਨ ਨੂੰ ਸਿਟੀਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਣ ’ਤੇ 5 ਫੀਸਦੀ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ’ਤੇ 3,000 ਰੁਪਏ ਦਾ ਵਾਧੂ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਅਮੇਜ਼ਨ ’ਤੇ HDFC ਬੈਂਕ ਦੇ ਕਾਰਡ ਰਾਹੀਂ ਫੋਨ ਖਰੀਦਣ ’ਤੇ 5 ਫੀਸਦੀ ਕੈਸ਼ਬੈਕ ਮਿਲ ਰਿਹਾ ਹੈ। 


Related News