ਸੈਮਸੰਗ ਗਲੈਕਸੀ A8 2018 ਸਮਾਰਟਫੋਨ ''ਚ ਨਹੀਂ ਹੋਵੇਗਾ Bixby ਬਟਨ
Tuesday, Dec 12, 2017 - 03:50 PM (IST)

ਜਲੰਧਰ- ਸਾਊਥ ਕੋਰੀਆ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਆਪਣੇ ਗਲੈਕਸੀ ਏ ਸੀਰੀਜ਼ 2018 ਨੂੰ ਲਾਂਚ ਕਰਨ ਲਈ ਤਿਆਰੀ ਕਰ ਰਹੀ ਹੈ। ਗਲੈਕਸੀ ਏ ਸੀਰੀਜ਼ 2018 'ਚ ਏ3, ਏ5. ਏ7 ਅਤੇ ਏ8 ਨੂੰ ਪੇਸ਼ ਕੀਤਾ ਜਾਵੇਗਾ। ਗਲੈਕਸੀ ਏ8 2018 ਨਾਲ ਕੰਪਨੀ Galaxy A8 + (2018) ਨੂੰ ਵੀ ਪੇਸ਼ ਕਰੇਗੀ। ਇਹ ਡਿਵਾਈਸ 18:9 ਇਨਫਿਨਿਟੀ ਡਿਸਪਲੇਅ ਅਤੇ 14nm ਸੈਮਸੰਗ Exynos 7885 ਚਿੱਪਸੈੱਟ 'ਤੇ ਕੰਮ ਕਰੇਗਾ।
winfuture ਦੀ ਜਾਣਕਾਰੀ ਅਨੁਸਾਰ ਹੁਣ ਸੈਮਸੰਗ ਗਲੈਕਸੀ ਏ8 2018 manual ਦੇ ਕੁਝ ਸਨੈਪਸ ਨਾਲ ਡਿਜ਼ਾਈਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫੋਨ 'ਚ ਕੋਈ ਫਿਜ਼ੀਕਲ Bixby ਬਟਨ ਨਹੀਂ ਹੋਵੇਗਾ। manual ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫੋਨ 'ਚ ਹੈੱਡਫੋਨ ਜੈਕ ਅਤੇ ਸਿੰਗਲ ਸਾਈ-ਫਾਈਰਿੰਗ ਸਪੀਕਰ ਹੋਵੇਗਾ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਰੀਡਰ ਸੈਂਟਰ 'ਚ ਸਿੰਗਲ ਕੈਮਰੇ ਦੇ ਅੰਦਰ ਹੋਵੇਗਾ।
ਇਸ ਤੋਂ ਇਲਾਵ ਫੋਨ 'ਚ ਡਿਊਲ ਸੈਲਫੀ ਕੈਮਰਾ ਹੋਵੇਗਾ। ਇਹ ਸੈਮਸੰਗ ਦਾ ਪਹਿਲਾ ਸਮਾਰਟਫੋਨ ਹੋਵੇਗਾ. ਜਿਸ 'ਚ ਫਰੰਟ 'ਤੇ ਡਿਊਲ ਕੈਮਰਾ ਦਿੱਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਗਲੈਕਸੀ ਏ8 2018 ਨੂੰ ਅਗਲੇ ਸਾਲ ਇਕ ਵੱਡੇ ਗਲੈਕਸੀ ਸਮਾਰਟਫੋਨ ਨਾਲ ਲਾਂ ਕੀਤਾ ਜਾ ਸਕਦਾ ਹੈ।
ਇਸ ਸਮਾਰਟਫੋਨ ਦੇ ਦੋ ਮਾਡਲ ਨੂੰ ਅਗਲੇ ਹਫਤੇ ਪੇਸ਼ ਕੀਤਾ ਜਾ ਸਕਦਾ ਹੈ ਪਰ ਇੰਨ੍ਹਾਂ ਸਮਾਰਟਫੋਨ ਨੂੰ ਜਲਦ ਹੀ ਰਿਲੀਜ਼ ਨਹੀਂ ਕੀਤਾ ਜਾਵੇਗਾ। ਇੰਨ੍ਹਾਂ ਸਮਾਰਟਫੋਨ 'ਚ ਇਕ ਗਲੈਕਸੀ ਏ8+ 2018 ਹੈ, ਜੋ ਪਹਿਲਾਂ ਹੀ ਸੁਰਖੀਆਂ 'ਚ ਹੈ। ਹੁਣ ਸਮਾਰਟਫੋਨ ਦਾ 3 ਮਿੰਟ ਦਾ hands-on ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਮਾਰਟਫੋਨ ਨੂੰ ਦਿਖਾਇਆ ਗਿਆ ਹੈ।