ਲਾਂਚ ਤੋਂ ਪਹਿਲਾਂ Samsung Galaxy A73 ਦੇ ਫੀਚਰ ਲੀਕ, ਮਿਲ ਸਕਦੈ 108MP ਦਾ ਕੈਮਰਾ

Saturday, Sep 18, 2021 - 12:44 PM (IST)

ਲਾਂਚ ਤੋਂ ਪਹਿਲਾਂ Samsung Galaxy A73 ਦੇ ਫੀਚਰ ਲੀਕ, ਮਿਲ ਸਕਦੈ 108MP ਦਾ ਕੈਮਰਾ

ਗੈਜੇਟ ਡੈਸਕ– ਸੈਮਸੰਗ ਜਲਦ ਹੀ ਬਾਜ਼ਾਰ ’ਚ ਆਪਣੀ ਏ-ਸੀਰੀਜ਼ ਦਾ ਨਵਾਂ ਸਮਾਰਟਫੋਨ  Samsung Galaxy A73 ਲਾਂਚ ਕਰ ਸਕਦੀ ਹੈ। ਹਾਲਾਂਕਿ ਗਲੇਕਸੀ ਏ-73 ਦੇ ਲਾਂਚ ਤੋਂ ਪਹਿਲਾਂ ਕੁਝ ਲੀਕ ਫੀਚਰਜ਼ ਸਾਹਮਣੇ ਆਏ ਹਨ ਜਿਸ ਵਿਚ ਸਭ ਤੋਂ ਆਕਰਸ਼ਕ ਫੀਚਰ ਮੰਨਿਆ ਜਾ ਰਿਹਾ ਹੈ ਰੀਅਰ ਕੈਮਰੇ ਲਈ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਇਸ ਤੋਂ ਇਲਾਵਾ ਸੈਮਸੰਗ ਦੇ ਆਉਣ ਵਾਲੇ ਏ-ਸੀਰੀਜ਼ ਦੇ ਸਮਾਰਟਫੋਨ ਬਾਰੇ ਕੋਈ ਖਾਸ ਜਾਣਕਾਰੀ ਉਪਲੱਬਧ ਨਹੀਂ ਹੈ। ਦੱਖਣ ਕੋਰੀਆਈ ਟੈੱਕ ਦਿੱਗਜ ਨੇ ਪਹਿਲਾਂ ਆਪਣੇ ਫਲੈਗਸ਼ਿਪ ਸਮਰਾਟਫੋਨ ’ਚ ਵੱਖ-ਵੱਖ ਵਰਜ਼ਨ ’ਚ 108 ਮੈਗਾਪਿਕਸਲ ਸੈਂਸਰ ਦਾ ਇਸਤੇਮਾਲ ਕੀਤਾ ਹੈ। ਗਲੈਕਸੀ ਏ73 ਨੂੰ ਏ-ਸੀਰੀਜ਼ ਸਮਾਰਟਫੋਨ ਦੇ 2022 ਲਾਈਨਅਪ ਦਾ ਹਿੱਸਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। 

ਟਿਪਸਟਰ @GaryeonHan ਦਾ ਇਕ ਟਵੀਟ- ਜਿਸ ਨੂੰ ਸਭ ਤੋਂ ਪਹਿਲਾਂ ਸੈਮਮੋਬਾਇਲ ਨੇ ਵੇਖਿਆ ਸੀ, ਦੇ ਮੁਤਾਬਕ, ਸੈਮਸੰਗ ਗਲੈਕਸੀ ਏ73 ’ਚ 108 ਮੈਗਾਪਿਕਸਲ ਸੈਂਸਰ ਦਾ ਇਸਤੇਮਾਲ ਕਰੇਗੀ। ਸੈਮਸੰਗ ਨੇ ਇਸ ਤੋਂ ਪਹਿਲਾਂ ਗਲੈਕਸੀ ਐੱਸ20 ਅਲਟਰਾ ਅਤੇ ਗਲੈਕਸੀ ਐੱਸ21 ਅਲਟਰਾ ’ਚ 108 ਮੈਗਾਪਿਕਸਲ ਸੈਂਸਰ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਸੈਮਸੰਗ ਗਲੈਕਸੀ ਏ73 ਲਈ ਕਿਸੇ ਮੌਜੂਦਾ ਸੈਂਸਰ ਦਾ ਇਸਤੇਮਾਲ ਕਰੇਗੀ ਜਾ ਨਹੀਂ। 


author

Rakesh

Content Editor

Related News