ਸਸਤਾ ਹੋਇਆ ਸੈਮਸੰਗ ਜ਼ਬਰਦਸਤ ਸਮਾਰਟਫੋਨ Galaxy A71, ਜਾਣੋ ਨਵੀਂ ਕੀਮਤ

10/13/2020 6:24:23 PM

ਗੈਜੇਟ ਡੈਸਕ– ਤਿਉਹਾਰੀ ਸੀਜ਼ਨ ’ਚ ਸੈਮਸੰਗ ਨੇ ਆਪਣੇ ਜ਼ਬਰਦਸਤ ਸਮਾਰਟਫੋਨ Galaxy A71 ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਹੁਣ ਤੁਸੀਂ ਇਸ ਫੋਨ ਨੂੰ 27,999 ਰੁਪਏ ’ਚ ਖ਼ਰੀਦ ਸਕਦੇ ਹਨ। ਸੈਮਸੰਗ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਉਸ ਨੇ ਗਲੈਕਸੀ ਏ71 ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ ਅਤੇ ਹੁਣ ਉਸ ਦੀ ਕੀਮਤ 27,999 ਰੁਪਏ ਹੋ ਗਈ ਹੈ। ਯਾਨੀ ਸੈਮਸੰਗ ਨੇ ਇਸ ਫੋਨ ਦੀ ਕੀਮਤ ’ਚ 1500 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਤਕ ਗਲੈਕਸੀ ਏ71 29,499 ਰੁਪਏ ’ਚ ਮਿਲ ਰਿਹਾ ਸੀ ਅਤੇ ਹੁਣ ਤੁਸੀਂ ਇਸ ਨੂੰ 27,999 ਰੁਪਏ ’ਚ ਖ਼ਰੀਦ ਸਕਦੇ ਹੋ। 

ਪਹਿਲਾਂ ਵੀ ਘਟੀ ਸੀ ਕੀਮਤ
ਸੈਮਸੰਗ ਗਲੈਕਸੀ ਏ71 ਲਾਂਚ ਤੋਂ ਬਾਅਦ ਇਹ ਦੂਜਾ ਮੌਕਾ ਹੈ, ਜਦੋਂ ਇਸ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਇਸ ਦੀ ਕੀਮਤ 500 ਰੁਪਏ ਘੱਟ ਕੀਤੀ ਗਈ ਸੀ। ਸੈਮਸੰਗ ਨੇ 64 ਮੈਗਾਪਿਕਸਲ ਵਾਲੇ ਇਸ ਫੋਨ ਨੂੰ 29,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ। 

 

ਸਿੰਗਲ ਸਟੋਰੇਜ ਆਪਸ਼ਨ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਾਂਚ ਹੋਏ ਸੈਮਸੰਗ ਗਲੈਕਸੀ ਏ71 ਨੇ ਭਾਰਤੀ ਬਾਜ਼ਾਰ ’ਚ ਮਿਡਰੇਂਜ ਸਮਾਰਟਫੋਨ ’ਚ ਆਪਣੀ ਥਾਂ ਬਣਾ ਲਈ ਸੀ। ਗਲੈਕਸੀ ਏ71 ਦੀ ਸਟੋਰੇਜ ਸਮਰੱਥਾ ਨੂੰ 512 ਜੀ.ਬੀ. ਤਕ ਵਧਾਇਆਜਾ ਸਕਦਾ ਹੈ। ਸੈਮਸੰਗ ਦੀ ਏ ਸੀਰੀਜ਼ ’ਚ ਇਹ ਸਮਾਰਟਫੋਨ ਕਾਫੀ ਪ੍ਰਸਿੱਧ ਹੈ। 


Rakesh

Content Editor

Related News