Samsung Galaxy A71 ਨੂੰ ਮਿਲੀ ਨਵੀਂ ਅਪਡੇਟ, ਜਾਣੋ ਕੀ ਹੈ ਖ਼ਾਸ

Thursday, Apr 08, 2021 - 05:39 PM (IST)

ਗੈਜੇਟ ਡੈਸਕ– ਸੈਮਸੰਗ ਗਲੈਕਸੀ ਏ71 ਲਈ ਨਵੀਂ ਸਾਫਟਵੇਅਰ ਅਪਡੇਟ ਆ ਗਈ ਹੈ। ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਹਾਂਗਕਾਂਗ ’ਚ ਇਸ ਫੋਨ ਦੇ 4ਜੀ ਮਾਡਲ ਨੂੰ ਨਵੀਂ ਅਪਡੇਟ ਦੇ ਰਹੀ ਹੈ। ਅਪਡੇਟ ’ਚ ਕੰਪਨੀ ਨੇ ਗਲੈਕਸੀ ਏ71 4ਜੀ ਡਿਵਾਈਸਿਜ਼ ਲਈ ਅਪ੍ਰੈਲ 2021 ਦਾ ਐਂਡਰਾਇਡ ਸਕਿਓਰਿਟੀ ਪੈਚ ਰੋਲਆਊਟ ਕੀਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਫੋਨ 5ਜੀ ਮਾਡਲ ਲਈ 15 ਅਪ੍ਰੈਲ ਦੇ ਨੇੜੇ ਫਰਮਵੇਅਰ ਅਪਡੇਟ ਰਿਲੀਜ਼ ਕਰ ਸਕਦੀ ਹੈ। ਅਪਡੇਟ ਦਾ ਵਰਜ਼ਨ ਨੰਬਰ A715FZHU4BUC1 ਹੈ। ਹਾਂਗਕਾਂਗ ਤੋਂ ਇਲਾਵਾ ਬਾਕੀ ਦੇਸ਼ਾਂ ’ਚ ਵੀ ਇਸ ਅਪਡੇਟ ਦੇ ਜਲਦ ਰਿਲੀਜ਼ ਹੋਣ ਦੀ ਉਮੀਦ ਹੈ। ਅਪਡੇਟ ਆਉਣ ’ਤੇ ਯੂਜ਼ਰਸ ਨੂੰ ਇਸ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ। ਯੂਜ਼ਰ ਚਾਹੁਣ ਤਾਂ ਫੋਨ ਦੀ ਸੈਟਿੰਗਸ ’ਚ ਦਿੱਤੇ ਗਏ ਸਾਫਟਵੇਅਰ ਅਪਡੇਟ ਸੈਕਸ਼ਨ ’ਚ ਜਾ ਕੇ ਚੈੱਕ ਕਰ ਸਕਦੇ ਹਨ। 

Samsung Galaxy  A71 ਦੇ ਫੀਚਰਜ਼
ਡਿਸਪਲੇਅ    - 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ Infinity-O
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 730
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਰੀਅਰ ਕੈਮਰਾ    - 64MP(ਪ੍ਰਾਈਮਰੀ) + 12MP(ਸੈਕੇਂਡਰੀ) + 5MP (ਡੈਪਥ) + 5MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 32MP
ਬੈਟਰੀ    - 4,500mAh
ਖਾਸ ਫੀਚਰ    - 25 ਵਾਟ ਫਾਸਟ ਚਾਰਜਿੰਗ


Rakesh

Content Editor

Related News