5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

01/25/2022 2:29:10 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ 32 ਮੈਗਾਪਿਕਸਲ ਸੈਲਫੀ ਕੈਮਰੇ ਵਾਲੇ ਲੋਕਪ੍ਰਸਿੱਧ ਸਮਾਰਟਫੋਨ Galaxy A52s 5G ਦੀ ਕੀਮਤ ’ਚ 5,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ਨਵੇਂ ਗਲੈਕਸੀ A33 ਸਮਾਰਟਫੋਨ ਦੀ ਲਾਂਚਿੰਗ ਤੋਂ ਪਹਿਲਾਂ Galaxy A52s ਦੀ ਕੀਮਤ ’ਚ ਕਟੌਤੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਘਟੀ ਹੋਈ ਕੀਮਤ ਆਫਲਾਈਨ ਸਟੋਰਾਂ ਅਤੇ ਕੁਝ ਆਨਲਾਈਨ ਸਟੋਰਾਂ ਲਈ ਹੀ ਹੈ।

ਇਹ ਵੀ ਪੜ੍ਹੋ– ਦੇਸ਼ ਦੇ 1,000 ਸ਼ਹਿਰਾਂ ’ਚ 5ਜੀ ਨੈੱਟਵਰਕ ਲਿਆਉਣ ਦੀ ਤਿਆਰੀ ’ਚ ਜੁਟੀ ਜੀਓ

Samsung Galaxy A52s 5G ਦੀ ਨਵੀਂ ਕੀਮਤ
ਦੱਸ ਦੇਈਏ ਕਿ ਸੈਮਸੰਗ Galaxy A52s ਸਮਾਰਟਫੋਨ ਦੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਪਹਿਲਾਂ 35,999 ਰੁਪਏ ਸੀ ਜੋ ਕਿ ਹੁਣ 5,000 ਰੁਪਏ ਦੀ ਕਟੌਤੀ ਤੋਂ ਬਾਅਦ 30,999 ਰੁਪਏ ਹੋ ਗਈ ਹੈ। ਜਦਕਿ 37,499 ਰੁਪਏ ਵਾਲੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਹੁਣ ਗਾਹਕ 32,499 ਰੁਪਏ ’ਚ ਖਰੀਦ ਸਕਣਗੇ। 

ਇਹ ਵੀ ਪੜ੍ਹੋ– ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ

Samsung Galaxy A52s 5G ਦੇ ਫੀਚਰਜ਼

ਡਿਸਪਲੇਅ    - 6.5 ਇੰਚ ਦੀ FHD+, ਸੁਪਰ AMOLED, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 778G
ਰੈਮ    - 8GB/6GB
ਸਟੋਰੇਜ    - 128GB/256GB
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ One UI 3
ਰੀਅਰ ਕੈਮਰਾ    - 64MP (ਆਪਟਿਕਲ ਇਮੇਜ ਸਟੇਬਿਲਾਈਜੇਸ਼ਨ)+ 12MP (ਅਲਟਰਾ ਵਾਈਡ ਐਂਗਲ ਲੈੱਨਜ਼)+ 5MP (ਮੈਕ੍ਰੋ ਲੈੱਨਜ਼)+ 5MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ    - 32MP
ਬੈਟਰੀ    - 4,500mAh (25W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-C ਪੋਰਟ

ਇਹ ਵੀ ਪੜ੍ਹੋ– ਦੇਸ਼ ’ਚ ਸੈਟੇਲਾਈਟ ਬ੍ਰਾਂਡਬੈਂਡ ਸੇਵਾ ਦੇਣ ਲਈ Airtel ਨੇ ਕੀਤੀ ਵੱਡੀ ਡੀਲ, Elon Musk ਨੂੰ ਮਿਲੇਗੀ ਟੱਕਰ


Rakesh

Content Editor

Related News