ਨਵੇਂ ਆਫਰਸ ਨਾਲ ਸਸਤੇ ''ਚ ਮਿਲ ਰਿਹੈ Samsung Galaxy A31 ਸਮਾਰਟਫੋਨ

07/01/2020 8:41:39 PM

ਗੈਜੇਟ ਡੈਸਕ—ਸੈਮਸੰਗ ਨੇ ਆਪਣੇ ਇਕ ਨਵੇਂ ਸਮਾਰਟਫੋਨ 'ਤੇ ਧਾਂਸੂ ਆਫਰਸ ਦਾ ਐਲਾਨ ਕੀਤਾ ਹੈ। ਇਨ੍ਹਾਂ ਆਫਰਸ ਨਾਲ ਸੈਮਸੰਗ ਦਾ ਇਹ ਫੋਨ ਸਸਤਾ ਹੋ ਗਿਆ ਹੈ। ਇਹ ਸੈਮਸੰਗ ਗਲੈਕਸੀ ਏ31 ਸਮਾਰਟਫੋਨ ਹੈ। ਸੈਮਸੰਗ ਦਾ ਇਹ ਫੋਨ 1,000 ਰੁਪਏ ਦੇ ਇੰਸਟੈਂਟ ਕੈਸ਼ਬੈਕ ਨਾਲ ਮਿਲੇਗਾ, ਜਿਸ ਨਾਲ ਗਾਹਕਾਂ ਨੂੰ ਇਹ ਫੋਨ 20,999 ਰੁਪਏ 'ਚ ਮਿਲੇਗਾ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਸੈਮਸੰਗ ਗਲੈਕਸੀ ਏ31 ਸਮਾਰਟਫੋਨ ਖਰੀਦਣ 'ਤੇ 1,000 ਰੁਪਏ ਦਾ ਐਡਿਸ਼ਨਲ ਕੈਸ਼ਬੈਕ ਮਿਲੇਗਾ।

PunjabKesari

3 ਕਲਰ ਆਪਸ਼ਨ 'ਚ ਆ ਰਿਹਾ ਇਹ ਫੋਨ
ਸੈਮਸੰਗ ਗਲੈਕਸੀ ਏ31 ਸਮਾਰਟਫੋਨ ਦੇਸ਼ ਭਰ ਦੇ ਆਫਲਾਈਨ ਸਟੋਰਸ, ਸੈਮਸੰਗ.ਕਾਮ ਅਤੇ ਪ੍ਰਮੁੱਖ ਈ-ਕਾਮਰਸ ਪੋਰਟਲਸ 'ਤੇ ਮਿਲ ਰਿਹਾ ਹੈ। ਸੈਮਸੰਗ ਦਾ ਇਹ ਫੋਨ ਪ੍ਰਿਜ਼ਮ ਕ੍ਰਸ਼ ਬਲੂ, ਪ੍ਰਿਜ਼ਮ ਕ੍ਰਸ਼ ਬਲੈਕ ਅਤੇ ਪ੍ਰਿਜ਼ਮ ਕ੍ਰਸ਼ ਵ੍ਹਾਈਟ ਇਨ 3 ਕਲਰ ਆਪਸ਼ਨ 'ਚ ਮਿਲ ਰਿਹਾ ਹੈ। ਸੈਮਸੰਗ ਗਲੈਕਸੀ ਏ31 ਫੋਨ One UI ਨਾਲ ਲੇਟੈਸਟ ਐਂਡ੍ਰਾਇਡ 10 'ਤੇ ਚੱਲਦਾ ਹੈ। ਫੋਨ 'ਚ 6.4 ਇੰਚ ਦਾ ਫੁਲ ਐੱਚ.ਡੀ.+ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ 'ਚ ਆਕਟਾ-ਕੋਰ ਮੀਡੀਆਟੇਕ ਹੀਲੀਓ 6768 ਪ੍ਰੋਸੈਸਰ ਦਿੱਤਾ ਗਿਆ ਹੈ।

PunjabKesari

ਸੈਮਸੰਗ ਦੇ ਬੈਕ 'ਚ ਲੱਗੇ ਹਨ 4 ਕੈਮਰੇ
ਸੈਮਸੰਗ ਗਲੈਕਸੀ ਏ31 ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਰੀਅਰ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦੇ ਪਿਛਲੇ ਪਾਸੇ 8 ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਹੈ। ਫੋਨ 'ਚ 5 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਗਲੈਕਸੀ ਏ31 ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਦਾ ਫੋਨ 'ਚ ਬਾਈਉਮੀਟ੍ਰਿਕ ਆਥੈਂਟੀਕੇਸ਼ਨ ਲਈ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 128ਜੀ.ਬੀ. ਦੀ ਇਨਬਿਲਟ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 15ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

PunjabKesari


Karan Kumar

Content Editor

Related News