ਸੈਮਸੰਗ ਨੇ ਲਾਂਚ ਕੀਤਾ ਕੰਪੈਕਟ ਡਿਜ਼ਾਈਨ ਵਾਲਾ 5G ਸਮਾਰਟਫੋਨ, ਪਾਣੀ ਨਾਲ ਵੀ ਨਹੀਂ ਹੋਵੇਗਾ ਖ਼ਰਾਬ

11/22/2022 5:39:26 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਆਪਣੇ ਨਵੇਂ 5ਜੀ ਫੋਨ Samsung Galaxy A23 5G ਨੂੰ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਇਸ ਫੋਨ ਨੂੰ ਜਾਪਾਨ ’ਚ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਅਗਸਤ ’ਚ ਇਸ ਫੋਨ ਨੂੰ ਗਲੋਬਲੀ ਪੇਸ਼ ਕੀਤਾ ਗਿਆ ਸੀ। ਫੋਨ ਨੂੰ ਜਾਪਾਨ ’ਚ ਕੰਪੈਕਟ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। 

Samsung Galaxy A23 5G ਦੀ ਕੀਮਤ

ਸੈਮਸੰਗ ਦੇ ਇਸ ਫੋਨ ਨੂੰ ਕਾਲੇ, ਚਿੱਟੇ ਅਤੇ ਲਾਲ ਰੰਗ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 32,800  ਜਾਪਾਨੀ ਯੇਨ (ਕਰੀਬ 19,000 ਰੁਪਏ) ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਫੋਨ ਦੇ ਗਲੋਬਲੀ ਵੇਰਐਂਟ ਨੂੰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਹੀ ਪੇਸ਼ ਕੀਤਾ ਗਿਆ ਹੈ, ਇਸਦੀ ਕੀਮਤ 9,990 ਤਾਈਵਾਨੀ ਡਾਲਰ (ਕਰੀਬ 26,437 ਰੁਪਏ) ਹੈ। 

Samsung Galaxy A23 5G ਦੇ ਫੀਚਰਜ਼

ਫੋਨ ਨੂੰ ਐਂਡਰਾਇਡ 12 ਆਧਾਰਿਤ OneUI 4.1 ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ 5.8 ਇੰਚ ਦੀ ਐੱਚ.ਡੀ. ਪਲੱਸ ਟੀ.ਐੱਫ.ਟੀ. ਐੱਲ.ਸੀ.ਡੀ. ਡਿਸਪਲੇਅ ਹੈ ਜੋ 1560x720 ਪਿਕਸਲ ਰੈਜ਼ੋਲਿਊਸ਼ਨ ਅਤੇ 120Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਸਿੰਗਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਸੈਮਸੰਗ ਦੇ ਇਸ ਫੋਨ ’ਚ 4000mAh ਦੀ ਬੈਟਰੀ ਮਿਲਦੀ ਹੈ, ਜੋ 15 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 5G, 4G VoLTE, ਵਾਈ-ਫਾਈ, ਬਲੂਟੁੱਥ v5.2, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਜੈੱਕ ਦਿੱਤਾ ਗਿਆ ਹੈ। ਫੋਨ ਦੇ ਨਾਲ ਈ-ਸਿਮ ਦਾ ਸਪੋਟਰ ਵੀ ਮਿਲਦਾ ਹੈ। 


Rakesh

Content Editor

Related News