ਸੈਮਸੰਗ ਨੇ ਲਾਂਚ ਕੀਤਾ ਇਕ ਹੋਰ ਸ਼ਾਨਦਾਰ 5ਜੀ ਫੋਨ, ਘੱਟ ਕੀਮਤ ’ਚ ਮਿਲੇਗਾ 50MP ਦਾ ਕੈਮਰਾ

08/08/2022 1:26:34 PM

ਗੈਜੇਟ ਡੈਸਕ– ਦੱਖਣ ਕੋਰੀਆਈ ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਸ਼ਨੀਵਾਰ ਨੂੰ ਆਪਣੇ ਨਵੇਂ ਸਮਾਰਟਫੋਨ Samsung Galaxy A23 5G ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਅਧਿਕਾਰਤ ਵੈੱਬਸਾਈਟ ’ਤੇ ਕੁਝ ਫੀਚਰਜ਼ ਅਤੇ ਇਮੇਜ ਨਾਲ ਲਿਸਟ ਕੀਤਾ ਗਿਆ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਅਤੇ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। 

Samsung Galaxy A23 5G ਦੀ ਸੰਭਾਵਿਤ ਕੀਮਤ
ਸੈਮਸੰਗ ਦੁਆਰਾ ਜਾਰੀ ਫੋਟੋ ਮੁਤਾਬਕ, Samsung Galaxy A23 5G ਨੂੰ ਪੰਕ, ਬਲਿਊ, ਵਾਈਟ ਅਤੇ ਬਲੈਕ ਰੰਗ ’ਚ ਪੇਸ਼ ਕੀਤਾ ਜਾ ਸਕਦਾ ਹੈ। ਸੈਮਸੰਗ ਨੇ ਅਜੇ ਤਕ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਇਸ ਫੋਨ ਦੀ ਕੀਮਤ Samsung Galaxy A23 5G ਦੀ ਕੀਮਤ ਜਿੰਨੀ ਹੋ ਸਕਦੀ ਹੈ। ਇਸ ਫੋਨ ਨੂੰ ਪਿਛਲੇ ਸਾਲ ਜੁਲਾਈ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ 19,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨੂੰ 21,999 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਸੀ। 

Samsung Galaxy A23 5G ਦੇ ਫੀਚਰਜ਼
ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਐਂਡਰਾਇਡ 12 ’ਤੇ ਬੇਸਡ ਵਨ UI 4.1 ਦੇ ਨਾਲ ਆਉਂਦਾ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਦੇ ਨਾਲ 128 ਜੀ.ਬੀ. ਤਕ ਸਟੋਰੇਜ ਵੇਖਣ ਨੂੰ ਮਿਲਦੀ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ 5,000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ v5.1 ਅਤੇ ਡਿਊਲ ਬੈਂਡ ਵਾਈ-ਫਾਈ ਦਿੱਤਾ ਗਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਜਾਇਰੋ ਸੈਂਸਰ, ਐਕਸੇਲੈਰੋਮੀਟਰ, ਜਿਓਮੈਗਨੇਟਿਕ ਸੈਂਸਰ, ਗਰਿੱਪ ਸੈਂਸਰ, ਵਰਚੁਅਲ ਲਾਈਟਿੰਗ ਸੈਂਸਰ ਅਤੇ ਵਰਚੁਅਲ ਪ੍ਰੋਕਸੀਮਿਟੀ ਸੈਂਸਰ ਮਿਲਦੀ ਹੈ। ਫੋਨ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸਕੈਨਰ ਵੀ ਮਿਲਦਾ ਹੈ। 


Rakesh

Content Editor

Related News