ਸੈਮਸੰਗ ਦਾ ਸਸਤਾ ਸਮਾਰਟਫੋਨ Galaxy A01 Core ਲਾਂਚ, ਜਾਣੋ ਖੂਬੀਆਂ

07/22/2020 11:18:13 AM

ਗੈਜੇਟ ਡੈਸਕ– ਸੈਮਸੰਗ ਦਾ ਸਸਤਾ ਐਂਟਰੀ ਲੈਵਲ ਸਮਾਰਟਫੋਨ Galaxy A01 Core ਲਾਂਚ ਹੋ ਗਿਆ ਹੈ। ਇਸ ਫੋਨ ਨੂੰ 1 ਜੀ.ਬੀ. ਰੈਮ ਅਤੇ 1.5Hz ਕਵਾਡ-ਕੋਰ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਐਂਡਰਾਇਡ ਗੋ ਐਡੀਸ਼ਨ ’ਤੇ ਆਧਾਰਿਤ ਇਸ ਫੋਨ ਨੂੰ 16 ਜੀ.ਬੀ. ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਸਭ ਤੋਂ ਪਹਿਲਾਂ ਇੰਡੋਨੇਸ਼ੀਆ ’ਚ ਉਪਲੱਬਧ ਕੀਤਾ ਜਾਵੇਗਾ। ਭਾਰਤੀ ਰੁਪਏ ਦੇ ਹਿਸਾਬ ਨਾਲ ਇੰਡੋਨੇਸ਼ੀਆ ’ਚ ਫੋਨ ਦੀ ਕੀਮਤ 5,500 ਰੁਪਏ ਹੈ ਪਰ ਆਫਰ ਤਹਿਤ ਇਸ ਨੂੰ 23 ਜੁਲਾਈ ਤਕ 5,000 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

Samsung Galaxy A01 Core ਦੇ ਫੀਚਰਜ਼
ਡਿਸਪਲੇਅ    - 5.3 ਇੰਚ ਦੀ FHD+ TFT
ਪ੍ਰੋਸੈਸਰ    - ਕਵਾਡ-ਕੋਰ
ਰੈਮ    - 1GB
ਸਟੋਰੇਜ    - 16GB/32GB
ਓ.ਐੱਸ.    - ਐਂਡਰਾਇਡ ਗੋ ਐਡੀਸ਼ਨ
ਰੀਅਰ ਕੈਮਰਾ    - 8MP
ਫਰੰਟ ਕੈਮਰਾ    - 5MP
ਬੈਟਰੀ    -3,000mAh
ਕੁਨੈਕਟੀਵਿਟੀ    - 4G LTE, WiFi, GPS, ਬਲੂਟੂਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


Rakesh

Content Editor

Related News