ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ 256GB ਦਾ MicroSD Card

Wednesday, Jul 27, 2016 - 12:46 PM (IST)

ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ 256GB ਦਾ MicroSD Card
ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ EVO Plus 256GB MicroSD ਕਾਰਡ ਲਾਂਚ ਕੀਤਾ ਹੈ ਜਿਸ ਦੀ ਕੀਮਤ 12,999 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕਾਰਡ 12 ਘੰਟਿਆਂ ਦੀ 4K UHD ਵੀਡੀਓ ਫਾਇਲ ਸਟੋਰ ਕਰਨ ਦੀ ਸਮਰੱਥਾ ਰੱਖਦਾ ਹੈ।
ਮੋਬਾਇਲ ਡਿਵਾਈਸ ਅਤੇ ਐਕਸ਼ਨ ਕੈਮਰਾ ''ਚ ਇਸ ਕਾਰਡ ਨਾਲ 33 ਘੰਟਿਆਂ ਦੀ ਫੁੱਲ-ਐੱਚ.ਡੀ. ਵੀਡੀਓ ਬਣਾਈ ਜਾ ਸਕਦੀ ਹੈ। V-NAND ਟੈਕਨਾਲੋਜੀ ਦੀ ਮਦਦ ਨਾਲ ਕਰਾਡ ''ਚ 95MB/s ਦੀ ਰੀਡ ਸਪੀਡ ਅਤੇ 90MB/s ਰਾਈਟ ਸਪੀਡ ਮਿਲੇਗੀ। 
ਲਾਂਚ ਇਵੈਂਟ-
ਲਾਂਚ ਮੌਕੇ ਸੈਮਸੰਗ ਇੰਡੀਆ ਇਲੈਕਟ੍ਰੋਨਿਕਸ ਦੇ ਵਾਈਸ ਪ੍ਰੈਜ਼ੀਡੈਂਟ ਸੁਕੇਸ਼ ਜੈਨ ਨੇ ਕਿਹਾ ਕਿ ਅਸੀਂ ਗਾਹਕਾਂ ਨੂੰ ਮਲਟੀਮੀਡੀਆ ਐਕਸਪੀਰੀਅੰਸ ਦੇਣ ਲਈ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਇਸ ਮਾਈਕ੍ਰੋ-ਐੱਸ.ਡੀ. ਕਾਰਡ ''ਚ ਯੂਜ਼ਰ ਹਰ ਤਰ੍ਹਾਂ ਦਾ ਕੰਟੈਂਟ ਸੇਵ ਕਰ ਸਕਣਗੇ। ਕਾਰਡ ਨੂੰ ਖਾਸ ਤੌਰ ''ਤੇ 360-ਡਿਗਰੀ ਵੀਡੀਓ ਰਿਕਾਰਡ, ਐਕਸ਼ਨ ਕੈਮਰਾ ਅਤੇ ਡ੍ਰੋਨਸ ''ਚ ਯੂਜ਼ ਕਰਨ ਲਈ ਬਣਾਇਆ ਗਿਆ ਹੈ। ਇਸ microSD card ਦੇ ਨਾਲ ਕੰਪਨੀ 10 ਸਾਲ ਦੀ ਵਾਰੰਟੀ ਦੇਵੇਗੀ ਅਤੇ ਇਸ ਨੂੰ ਸਾਰੇ ਆਨਲਾਈਨ ਅਤੇ ਆਫਲਾਈਨ ਪਲੇਟਫਾਰਮਸ ''ਤੇ ਉਪਲੱਬਧ ਕੀਤਾ ਜਾਵੇਗਾ।

Related News