ਸੈਮਸੰਗ ਨੇ ਪੇਸ਼ ਕੀਤਾ AI-ਅਧਾਰਿਤ ਇਮੇਜ ਪ੍ਰੋਸੈਸਿੰਗ ਨਾਲ Exynos 9610 SoC ਚਿਪਸੈੱਟ

03/23/2018 4:13:53 PM

ਜਲੰਧਰ- ਸੈਮਸੰਗ ਨੇ AI-ਆਧਾਰਿਤ ਇਮੇਜ ਪ੍ਰੋਸੇਸਿੰਗ ਦੇ ਨਾਲ ਆਪਣੇ ਮਿਡ-ਰੇਂਜ ਦੇ ਨਵੇਂ ਐਕਸਿਨੋਸ 7 ਸੀਰੀਜ਼ 9610 ਐੈੱਸ. ਓ. ਸੀ. ਨੂੰ ਪੇਸ਼ ਕੀਤਾ। ਇਹ ਚਿਪਸੈੱਟ ਗਲੈਕਸੀ A-ਸੀਰੀਜ਼ ਜਿਹੇ ਅਪਰ- ਮਿਡ-ਰੇਂਜ ਦੇ ਸਮਾਰਟਫੋਨ ਲਈ ਬਣਾਇਆ ਗਿਆ ਹੈ। ਸੈਮਸੰਗ ਦੀ 10nm ਫਿਨਫੇਟ ਪ੍ਰੋਸੈੱਸ 'ਤੇ ਬਣਾਏ ਗਏ ਇਸ ਚਿਪਸੈੱਟ ਨੂੰ ਪਾਵਰ ਅਤੇ ਐਨਰਜੀ ਯੋਗਤਾ 'ਚ ਸਟੀਕ ਸੰਤੁਲਨ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। 

ਸਿਸਟਮ LSI ਮਾਰਕੀਟਿੰਗ, ਸੈਮਸੰਗ ਇਲਕਟ੍ਰਾਨਿਕਸ ਨੇ ਕਿਹਾ, ਐਕਸਿਨੋਸ 7 ਸੀਰੀਜ 9610 ਸਾਡਾ ਲੇਟੈਸਟ ਮੋਬਾਇਲ ਪ੍ਰੋਸੈਸਰ ਹੈ, ਜੋ ਐਰਸਟਾ ਪਾਵਰ ਅਤੇ ਸਪੀਡ ਦਿੰਦਾ ਹੈ ਪਰ ਇਸ ਤੋਂ ਵੀ ਖਾਸ ਗੱਲ ਹੈ ਕਿ ਇਹ ਹਾਈ ਐਂਡ ਡਿਵਾਈਸਿਜ਼ ਲਈ ਇਕ ਨਵਾਂ ਪਰਫਾਰਮੇਨਸ ਸਟੈਂਡਰਡ ਸੈੱਟ ਕਰਦਾ ਹੈ ਜਿਸ 'ਚ ਡੀਪ-ਲਰਨਿੰਗ ਇਮੇਜ ਪ੍ਰੋਸੇਸਿੰਗ ਅਤੇ ਸਲੋ ਮੋਸ਼ਨ ਵੀਡੀਓ ਸਮਰਥਾ ਹੁੰਦੀਆਂ ਹਨ, ਜੋ ਸਾਡੇ ਮੋਬਾਇਲ ਪ੍ਰੋਡਕਰਟ ਨਾਲ ਜੁੜੇ ਤਰੀਕੇ ਨੂੰ ਬਦਲ ਦਿੰਦੀਆਂ ਹਨ''।

ਐਕਸਿਨੋਸ 7 ਸੀਰੀਜ 9610 ਆਕਟਾ ਕੋਰ CPU 4 ਕਾਰਟੇਕਸ-A73 ਕੋਰ ਦੇ ਨਾਲ ਆਉਂਦਾ ਹੈ ਅਤੇ ਇਹ 2.3GHz 'ਤੇ ਚੱਲਦਾ ਹੈ, ਜਦ ਕਿ ਕਾਰਟੇਕਸ-173 ਕੋਰ 1.6GHz 'ਤੇ ਚੱਲਦਾ ਹੈ। CPU ਬਾਇਫਰਾਸਟ-ਅਧਾਰਿਤ ARM Mali-772 ਨਾਲ ਲੈਸ ਹੈ। ਸੈਮਸੰਗ ਇਸ ਚਿਪਸੈੱਟ 'ਤੇ ਫੇਸ ਡਿਟੈਕਸ਼ਨ ਫੀਚਰ ਦੀ ਸਹੂਲਤ ਦਿੰਦਾ ਹੈ। ਇਹ ਐਡਵਾਂਸ ਡਿਟੈਕਸ਼ਨ ਕੈਮਰੇ ਨੂੰ ਚਿਹਰਾ ਪਹਿਚਾਣ 'ਚ ਸਮਰੱਥ ਬਣਾਉਂਦਾ ਹੈ, ਇੱਥੋ ਤੱਕ ਕਿ ਜੇਕਰ ਚਿਹਰਾ ਸਿੱਧੇ ਕੈਮਰੇ ਦੇ ਸਾਹਮਣੇ ਨਾ ਹੋਵੇ ਤਾਂ ਵੀ ਫੇਸ ਡਿਟੇਕਸ਼ਨ ਦੀ ਸਹੂਲਤ ਕੰਮ ਕਰਦੀ ਹੈ। ਸਮਾਰਟ ਡੈਫਥ ਸੈਂਸਿੰਗ ਫੀਚਰ 4SLR ਜਿਹੇ ਬੋਕੇ ਇਫੈਕਟਸ ਦੇ ਨਾਲ ਪੋਰਟਰੇਟ ਸੈਲਫੀ ਲੈਣ ਦੀ ਮੰਨਜੂਰੀ ਦਿੰਦਾ ਹੈ।

AI-ਆਧਾਰਿਤ ਇਮੇਜ ਪ੍ਰੋਸੇਸਿੰਗ ਤੋਂ ਇਲਾਵਾ ਇਹ ਚਿਪਸੈੱਟ ਯੂਜ਼ਰਸ ਨੂੰ ਫੁੱਲ ਐੱਚ. ਡੀ. 'ਚ 480fps ਸਲੋ ਮੋਸ਼ਨ ਵਿਡੀਓ ਅਤੇ 120fps 'ਤੇ 4K ਵਿਡੀਓ ਰਿਕਾਰਡ ਕਰਨ ਦੀ ਮੰਨਜੂਰੀ ਦਿੰਦਾ ਹੈ। ਕੁਨੈੱਕਟੀਵਿਟੀ ਦੇ ਮਾਮਲੇ 'ਚ ਇਹ ਚਿਪਸੈੱਟ GPS, Wi-Fi 802.11ac, ਬਲੂਟੁੱਥ 5.0, 6M ਰੇਡੀਓ ਅਤੇ LTE ਮਾਡਨ ਨੂੰ ਸਪੋਰਟ ਕਰਦਾ ਹੈ। ਐਕਸਿਨੋਸ 7 ਸੀਰੀਜ਼ 9610 SoC ਦਾ ਵੱਡੇ ਪੈਮਾਨੇ 'ਤੇ ਉਤਪਾਦਨ ਇਸ ਸਾਲ ਦੇ ਦੂੱਜੀ ਛਿਮਾਹੀ 'ਚ ਹੋਵੇਗਾ।


Related News