ਸੈਮਸੰਗ ਬਣਿਆ 5ਜੀ ਮਾਰਕੀਟ ਦਾ ''ਬਾਸ'', ਵੇਚੇ 80 ਲੱਖ ਤੋਂ ਵੀ ਜ਼ਿਆਦਾ ਫੋਨਸ

04/29/2020 7:19:37 PM

ਗੈਜੇਟ ਡੈਸਕ—ਇਕ ਨਵੀਂ ਰਿਪੋਰਟ ਮੁਤਾਬਕ ਗਲੋਬਲੀ 5ਜੀ ਸਮਾਰਟਫੋਨ ਮਾਰਕੀਟ ਦੀ ਕੁਲ ਸ਼ਿਪਮੈਂਟਸ ਦੀ ਗਿਣਤੀ 24 ਮਿਲੀਅਨ ਪਾਰ ਕਰ ਗਈ ਹੈ। ਇਹ ਅੰਕੜੇ 2020 ਦੀ ਪਹਿਲੀ ਤਿਮਾਹੀ ਦੇ ਹਨ। Strategy Analytics ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ 5ਜੀ ਡਿਵਾਈਸ ਦੀ ਮੰਗ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਜ਼ਿਆਦਾ ਰਹੀ। ਚੀਨ 'ਚ 5ਜੀ ਸਮਾਰਟਫੋਨਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਰਹੀ। ਰਿਪੋਰਟ ਮੁਤਾਬਕ ਸੈਮਸੰਗ 5ਜੀ ਡਿਵਾਈਸ ਦੇ ਸ਼ਿਪਮੈਂਟ 'ਚ ਸਭ ਤੋਂ ਅਗੇ ਰਹੀ। ਸੈਮਸੰਗ ਤੋਂ ਬਾਅਦ ਚੀਨ ਦੀ ਸਮਾਰਟਫੋਨ ਕੰਪਨੀ ਹੁਵਾਵੇਈ ਦੂਜੇ ਨੰਬਰ 'ਤੇ ਰਹੀ।

ਸੈਮਸੰਗ ਨੇ ਸ਼ਿਪ ਕੀਤੀ 8.3 ਮਿਲੀਅਨ ਯੂਨਿਟ
ਸੈਮਸੰਗ ਨੇ 2020 ਦੀ ਪਹਿਲੀ ਤਿਮਾਹੀ 'ਚ 8.3 ਮਿਲੀਅਨ ਯੂਨਿਟ ਸ਼ਿਪ ਕੀਤੀ। 8 ਮਿਲੀਅਨ ਯੂਨਿਟਸ ਨਾਲ ਹੁਵਾਵੇਈ ਦੂਜੇ ਨੰਬਰ 'ਤੇ ਰਹੀ। ਤੀਸਰੇ ਨੰਬਰ 'ਤੇ ਵੀਵੋ ਰਹੀ ਜਿਸ ਨੇ 2.9 ਮਿਲੀਅਨ ਯੂਨਿਟ ਸ਼ਿਪ ਕੀਤੀ। ਸ਼ਾਓਮੀ 2.5 ਮਿਲੀਅਨ ਨਾਲ ਚੌਥੇ ਅਤੇ ਓਪੋ 1.2 ਮਿਲੀਅਨ ਯੂਨਿਟਸ ਨਾਲ ਪੰਜਵੇਂ ਸਥਾਨ 'ਤੇ ਰਹੀ। ਮਣੇ-ਪ੍ਰਮਣੇ ਲੀਕਸਟਰ @OnLeaks ਦੀ ਨਵੀਂ ਲੀਕ ਦੀ ਮੰਨੀਏ ਤਾਂ ਸੈਮਸੰਗ ਪਾਪ-ਅਪ ਕੈਮਰੇ ਵਾਲਾ ਨਵਾਂ ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੰਪਨੀ ਨੇ Pigtou ਨਾਲ ਪਾਰਟਨਰਸ਼ਿਪ ਵੀ ਕੀਤੀ ਹੈ। ਨਵੇਂ ਫੋਨ ਦੇ ਬੈਕ 'ਚ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਲੀਕ ਡਿਜ਼ਾਈਨ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਅਫੋਰਡੇਬਲ ਸੈਗਮੈਂਟ 'ਚ ਲਾਂਚ ਕਰੇਗੀ।

ਇਸ ਫੋਨ 'ਚ ਕੰਪਨੀ 6.5 ਇੰਚ ਡਿਸਪਲੇਅ ਦੇ ਸਕਦੀ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਫਿਗਰਪ੍ਰਿੰਟ ਸੈਂਸਰ ਫੋਨ ਦੇ ਰੀਅਰ 'ਚ ਮੌਜੂਦ ਹੋਵੇਗਾ। ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਆਪਣੀ ਲੇਟੈਸਟ ਐਂਟਰੀ ਲੇਵਲ ਸਮਾਰਟਫੋਨ ਗਲੈਕਸੀ ਜੇ2 ਕੋਰ (2020) ਲਾਂਚ ਕੀਤਾ ਹੈ। ਫੋਨ ਦੀ ਕੀਮਤ 6,299 ਰੁਪਏ ਹੈ। ਇਹ ਫੋਨ ਸਾਲ 2018 'ਚ ਆਏ ਗਲੈਕਸੀ ਜੇ2 ਕੋਰ ਦਾ ਅਪਗ੍ਰੇਡੇਡ ਵੇਰੀਐਂਟ ਹੈ। ਪਿਛਲੇ ਮਾਡਲ ਦੇ ਮੁਕਾਬਲੇ ਨਵੇਂ ਜੇ2 ਕੋਰ 'ਚ ਕਈ ਬਦਲਾਅ ਦੇਖਣ ਨੂੰ ਮਿਲਣਗੇ।


Karan Kumar

Content Editor

Related News