ਐਪਲ ਨੂੰ ਪਛਾੜ ਸੈਮਸੰਗ ਬਣਿਆ ਨੰਬਰ-1, ਖ਼ੂਬ ਵਿਕਿਆ ਕੰਪਨੀ ਦਾ ਇਹ ਪ੍ਰੀਮੀਅਮ ਸਮਾਰਟਫੋਨ

05/11/2022 1:29:17 PM

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਤਿੰਨ ਸਾਲਾਂ ਤਕ ਐਪਲ ਤੋਂ ਪਿਛੜਨ ਤੋਂ ਬਾਅਦ ਫਿਰ ਤੋਂ ਸੈਮਸੰਗ ਇੰਡੀਆ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਭਾਰਤ ’ਚ ਸੈਮਸੰਗ ਇਕ ਵਾਰ ਫਿਰ ਤੋਂ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ ’ਚ ਨੰਬਰ-1 ’ਤੇ ਪਹੁੰਚ ਗਿਆ ਹੈ। 

ਦੇਸ਼ ’ਚ ਸੈਮਸੰਗ ਦੀ ਗਲੈਕਸੀ ਐੱਸ 22 ਸੀਰੀਜ਼ ਦੀ ਧੂਮ ਰਹੀ ਜਿਸ ਕਾਰਨ ਕੰਪਨੀ ਐਪਲ ਨੂੰ ਪਿੱਛੇ ਛੱਡ ਨੰਬਰ-1 ਬਣ ਗਈ ਹੈ। ਕਾਊਂਟਰਪੁਆਇੰਟ ਰਿਸਰਚ ਮੁਤਾਬਕ, ਸੈਮਸੰਗ ਦਾ ਸਭ ਤੋਂ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 22 ਅਲਟਰਾ 100,000+ ਰੁਪਏ ਸੈਗਮੈਂਟ ’ਚ 74 ਫੀਸਦੀ ਵਾਲਿਊਮ ਮਾਰਕੀਟ ਸ਼ੇਅਰ ਕਰਦਾ ਹੈ।

ਇਹ ਡਾਟਾ ਮਾਰਚ ਲਈ ਜਾਰੀ ਕੀਤਾ ਗਿਆ ਹੈ। ਸੈਮਸੰਗ ਦਾ ਓਵਰਆਲ ਮਾਰਕੀਟ ਸ਼ੇਅਰ 100,000+ ਰੁਪਏ ਕੈਟਾਗਰੀ ’ਚ ਐੱਸ 22 ਅਲਟਰਾ ਸੇਲਸ ਦੇ ਨਾਲ 81 ਫੀਸਦੀ ਹੈ। ਗਲੈਕਸੀ ਐੱਸ 22 ਸੀਰੀਜ਼ ਦੇ ਸਕਸੈਸ ਦਾ ਕਾਰਨ ਸੈਮਸੰਗ ਫਿਰ ਤੋਂ 30 ਹਜ਼ਾਰ ਰੁਪਏ ਤੋਂ ਉਪਰ ਦੇ ਸੈਗਮੈਂਟ ’ਚ ਲੀਡਰਸ਼ਿਪ ਪੌਜ਼ੀਸ਼ਨ ’ਤੇ ਪਹੁੰਚ ਗਿਆ ਹੈ।

ਮਾਰਚ ’ਚ ਇਸਦਾ ਵਾਲਿਊਮ ਮਾਰਕੀਟ ਸ਼ੇਅਰ 38 ਫੀਸਦੀ ਰਿਹਾ, ਕਾਊਂਟਰਪੁਆਇੰਟ ਰਿਸਰਚ ਨੇ ਦੱਸਿਆ ਕਿ ਐਪਲ ਦਾ ਮਾਰਕੀਟ ਸ਼ੇਅਰ ਇਸ ਦੌਰਾਨ 30 ਫੀਸਦੀ ਰਿਹਾ। ਮਾਰਚ ’ਚ ਕੰਪਨੀ ਓਵਰ ਆਲ ਸਮਾਰਟਫੋਨ ਬਾਜ਼ਾਰ ’ਚ 22 ਫੀਸਦੀ ਵਾਲਿਊਮ ਮਾਰਕੀਟ ਸ਼ੇਅਰ ਅਤੇ 27 ਫੀਸਦੀ ਵੈਲਿਊ ਮਾਰਕੀਟ ਸ਼ੇਅਰ ਦੇ ਨਾਲ ਨੰਬਰ-1 ਬਣ ਗਈ ਹੈ।

ਸਾਲ 2019 ਤਕ ਸੈਮਸੰਗ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਮਾਰਕੀਟ ਲੀਡਰ ਸੀ ਪਰ ਐਪਲ ਨੇ ਸਮਾਰਟਫੋਨ ਗੇਮ ਨੂੰ ਸਾਲ 2020 ਤੋਂ ਬਦਲ ਦਿੱਤਾ। ਆਈਫੋਨ 11, 12 ਅਤੇ 13 ਵਰਗੇ ਮਾਡਲਾਂ ਕਾਰਨ ਐਪਲ ਡੀਲਰਸ਼ਿਪ ਪੌਜ਼ੀਸ਼ਨ ’ਤੇ ਪਹੁੰਚ ਗਿਆ ਸੀ। ਸੈਮਸੰਗ ਪ੍ਰੀਮੀਅਮ ਸੈਗਮੈਂਟ ’ਚ ਟਾਪ ਇਸ ਲਈ ਵੀ ਗੁਆ ਰਿਹਾ ਸੀ ਕਿਉਂਕਿ ਇਹ ਸਕਸੈਸਫੁਲ ਨੋਟ ਸੀਰੀਜ਼ ਦਾ ਕੋਈ ਅਲਟਰਨੇਟਿਵ ਪੇਸ਼ ਨਹੀਂ ਕਰ ਪਾ ਰਿਹਾ ਸੀ ਪਰ ਇਸ ਸਾਲ ਲਾਂਚ ਹੋਈ ਗਲੈਕਸੀ ਐੱਸ 22 ਸੀਰੀਜ਼ ਨੇ ਕੰਪਨੀ ਨੂੰ ਮੁੜ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਲੀਡਰ ਬਣਾ ਦਿੱਤਾ।


Rakesh

Content Editor

Related News