ਸੈਮਸੰਗ ਨੇ ਭਾਰਤ ''ਚ ਲਾਂਚ Neo QLED 8K TV, ਕੀਮਤ 3 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖੂਬੀਆਂ

05/04/2023 6:02:09 PM

ਗੈਜੇਟ ਡੈਸਕ- ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਆਪਣੇ ਟੀਵੀ ਦੀ ਨਵੀਂ ਰੇਂਜ Samsung Neo QLED 8K ਅਤੇ Neo QLED 4K ਪੇਸ਼ ਕੀਤੀ ਹੈ। ਸੈਮਸੰਗ ਨੇ ਇਸ ਸੀਰੀਜ਼ ਤਹਿਤ 50 ਇੰਚ ਅਤੇ 98 ਇੰਚ ਸਾਈਜ਼ ਦੇ ਟੀਵੀ ਪੇਸ਼ ਕੀਤੇ ਹਨ। ਇਨ੍ਹਾਂ ਟੀਵੀ ਦੇ ਨਾਲ ਸ਼ਾਨਦਾਰ ਡਿਜ਼ਾਈਨ ਜ਼ਬਰਦਸਤ ਕੁਨੈਕਟੀਵਿਟੀ ਮਿਲੇਗੀ।

ਨਿਓ QLED TV ਜੇ ਨਾਲ ਵਾਸਤਵਿਕ ਪਿਕਚਰ ਲਈ ਸੈਮਸੰਗ ਦੀ ਕੁਆਂਟਮ ਮੈਟ੍ਰਿਕਸ ਤਕਨਾਲੋਜੀ ਦਿੱਤੀ ਗਈ ਹੈ ਜੋ ਕਿ 3.3 ਕਰੋੜ ਪਿਕਸਲ ਰਾਹੀਂ 100 ਕਰੋੜ ਰੰਗ ਡਿਲੀਵਰੀ ਕਰਦੀ ਹੈ। ਨਿਓ QLED TV ਦੀ ਪਿਕਚਰ ਕੁਆਲਿਟੀ ਸੈਮਸੰਗ ਦੇ ਆਧੁਨਿਕ ਨਿਊਰਲ ਕੁਆਂਟਮ ਪ੍ਰੋਸੈਸਰ ਦੀ ਦੇਣ ਹੈ ਜੋ 14-ਬਿਟ ਪ੍ਰੋਸੈਸਿੰਗ ਅਤੇ ਏ.ਆਈ. ਅਪਸਕੇਲਿੰਗ ਦੇ ਨਾਲ ਕੁਆਂਟਮ ਮਿਨੀ ਐੱਲ.ਈ.ਡੀ.-ਲਿਟ ਟੀਵੀ ਨੂੰ ਸਪੋਰਟ ਕਰਦਾ ਹੈ।

ਨਿਓ QLED 8ਕੇ ਅਤੇ 4ਕੇ ਦੋਵੇਂ ਹੀ ਮਾਡਲ ਬ੍ਰਾਈਟ ਹਾਈਲਾਈਟ ਅਤੇ ਬਿਲੀਅਨ ਕਲਰਸ ਦੇ ਨਾਲ ਆਉਂਦੇ ਹਨ, ਜਿਨ੍ਹਾਂ ਨੂੰ ਪੈਂਟੋਨ ਦੇ ਮਾਹਿਰਾਂ ਨੇ ਵੀ ਮਾਣਤਾ ਦਿੱਤੀ ਹੈ। ਇਸ ਮਾਣਤਾ ਦਾ ਮਤਲਬ ਇਹ ਹੈ ਕਿ ਉਪਭੋਗਤਾ ਆਪਣੇ ਪਸੰਦੀਦਾ ਕੰਟੈਂਟ ਦੇਖਦੇ ਹੋਏ ਅਤੇ ਗੇਮ ਖੇਡਦੇ ਹੋਏ ਵੀ ਵਾਸਤਵਿਕ ਦੁਨੀਆ ਦੇ ਰੰਗਾਂ ਦਾ ਅਨੁਭਵ ਕਰ ਸਕਦੇ ਹਨ। ਇਸ ਵਿਚ 2,030 ਪੈਂਟੋਨ ਕਲਰਸ ਅਤੇ 110 ਸਕਿਨ ਟੋਨ ਸ਼ੇਡਸ ਦਾ ਸਟੀਕ ਸਮੀਕਰਣ ਸ਼ਾਮਲ ਹੈ। 

ਦੋਵਾਂ ਟੀਵੀਆਂ ਦੇ ਨਾਲ ਆਈ.ਓ.ਟੀ. ਦਾ ਵੀ ਸਪੋਰਟ ਦਿੱਤਾ ਗਿਆ ਹੈ ਯਾਨੀ ਇਨ੍ਹਾਂ ਟੀਵੀ ਨਾਲ ਤੁਸੀਂ ਸਮਾਰਟ ਹੋਮ ਡਿਵਾਈਸ ਨੂੰ ਵੀ ਕੰਟਰੋਲ ਕਰ ਸਕਦੇ ਹੋ। ਟੀਵੀ ਦੇ ਨਾਲ ਵਾਇਰਲੈੱਸ ਡਾਲਬੀ ਐਟਮਾਸ ਅਤੇ ਆਬਜੈਕਟ ਟ੍ਰੈਕਿੰਗ ਸਾਊਂਡ ਪ੍ਰੋ ਮਿਲਦਾ ਹੈ। ਟੀਵੀ 'ਚ ਇਨਬਿਲਟ ਅਲੈਕਸਾ ਮਿਲਦਾ ਹੈ। ਇਹ ਟੀਵੀ ਇਨਫਿਨਿਟੀ ਸਕਰੀਨ ਅਤੇ ਐਨਫਿਨਿਟੀ ਵਨ ਡਿਜ਼ਾਈਨ ਦੇ ਨਾਲ ਆਉਂਦੇ ਹਨ ਜੋ ਯੂਜ਼ਰਜ਼ ਨੂੰ ਐੱਜ-ਟੂ-ਐੱਜ 8ਕੇ ਪਿਕਚਰ ਦੇ ਨਾਲ ਉਸ ਮੂਵੀ, ਸ਼ੋਅ ਜਾਂ ਗੇਮ 'ਚ ਜਾਣ ਦੀ ਸੁਵਿਧਾ ਦਿੰਦੇ ਹਨ।

ਨਿਓ QLED 8K TV QN990C (98-ਇੰਚ), QN900C (85-ਇੰਚ), QN800C (75, 65-ਇੰਚ), QN700C (65-ਇੰਚ) ਮਾਡਲਾਂ 'ਚ 'ਚ ਉਪਲਬੱਧ ਹੈ ਅਤੇ ਇਨ੍ਹਾਂ ਦੀ ਸ਼ੁਰੂਆਤੀ ਕੀਮਤ 3,14,990 ਰੁਪਏ ਹੈ। ਨਿਓ QLED 4K TV QN95C (65, 55-ਇੰਚ), QN90C (85-, 75-, 65-, 55-, 50-ਇੰਚ), QN85C (65-, 55 ਇੰਚ) ਮਾਡਲਾਂ 'ਚ ਉਪਲੱਬਧ ਹੈ ਅਤੇ  ਇਨ੍ਹਾਂ ਦੀ ਸ਼ੁਰੂਆਤੀ ਕੀਮਤ 1,41,990 ਰੁਪਏ ਹੈ।

ਇਹ ਟੀਵੀ ਸੈਮਸੰਗ ਦੇ ਸਾਰੇ ਰਿਟੇਲ ਸਟੋਰਾਂ, ਮੋਹਰੀ ਕੰਜ਼ਿਊਮਰ ਇਲੈਕਟ੍ਰੋਨਿਕ ਸਟੋਰਾਂ ਅਤੇ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰਾਂ 'ਤੇ ਉਪਲੱਬਧ ਹੋਣਗੇ। ਜੋ ਗਾਹਕ 25 ਮਈ, 2023 ਤਕ ਨਿਓ QLED TV ਖਰੀਦਣਗੇ, ਉਨ੍ਹਾਂ ਨੂੰ 99,990 ਰੁਪਏ ਦੀ ਕੀਮਤ ਵਾਲਾ ਇਕ HW-Q990 ਸੈਮਸੰਗ ਸਾਊਂਡਬਾਰ ਅਤੇ ਨਿਓ QLED 4K TV ਦੇ ਨਾਲ 44,990 ਰੁਪਏ ਦੀ ਕੀਮਤ ਵਾਲਾHW-Q800 ਸੈਮਸੰਗ ਸਾਊਂਡਬਾਰ ਮੁਫ਼ਤ ਮਿਲੇਗਾ।


Rakesh

Content Editor

Related News