ਮਿੰਟਾਂ ''ਚ ਆਊਟ ਆਫ ਸਟਾਕ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ, ਜਾਣੋ ਕੀਮਤ

02/21/2020 9:55:46 PM

ਗੈਜੇਟ ਡੈਸਕ—ਦਿੱਗਜ ਸਮਾਰਟਫੋਨ ਕੰਪਨੀ ਸੈਮਸੰਗ ਦਾ Samsung Galaxy Z Flip ਫੋਲਡੇਬਲ ਫੋਨ ਆਪਣੀ ਪਹਿਲੀ ਪ੍ਰੀ-ਆਰਡਰ ਸੇਲ ਦੌਰਾਨ ਮਿੰਟਾਂ 'ਚ ਆਊਟ ਆਫ ਸਟਾਕ ਹੋ ਗਿਆ। ਫੋਨ ਦੀ ਪ੍ਰੀ-ਆਰਡਰ ਸੇਲ ਸਵੇਰੇ 11 ਵਜੇ ਸ਼ੁਰੂ ਹੋਈ। 1 ਘੰਟੇ ਤੋਂ ਘੱਟ ਸਮੇਂ 'ਚ ਹੀ ਇਹ ਫੋਨ ਦਾ ਸਟਾਕ ਖਤਮ ਹੋ ਗਿਆ। ਰਿਟੇਲ ਆਊਟਲੇਟਸ ਜਿਨ੍ਹਾਂ 'ਤੇ ਗਲੈਕਸੀ ਜ਼ੈੱਡ ਫਲਿੱਪ ਆਊਟ ਆਫ ਸਟਾਕ ਹੋ ਗਿਆ। ਸੈਮਸੰਗ ਗਲੈਕਸੀ ਨੇ ਆਪਣੀ ਇਕ ਸਟੇਟਮੈਂਟ 'ਚ ਕਿਹਾ ਕਿ ਜਿਨ੍ਹਾਂ ਯੂਜ਼ਰਸ ਨੇ ਇਸ ਫੋਨ ਲਈ ਪ੍ਰੀ-ਆਰਡਰ ਕੀਤੇ ਹਨ ਉਹ 26 ਫਰਵਰੀ ਤਕ ਇਸ ਫੋਨ ਦੀ ਡਿਲਵਰੀ ਕਰ ਦਿੱਤੀ ਜਾਵੇਗੀ। ਭਾਰਤ 'ਚ ਇਸ ਫੋਨ ਦੀ ਕੀਮਤ 1,09,990 ਰੁਪਏ ਹੈ।

28 ਫਰਵਰੀ ਤੋਂ ਫਿਰ ਸ਼ੁਰੂ ਹੋਵੇਗੀ ਪ੍ਰੀ-ਬੁਕਿੰਗ
ਜੇਕਰ ਤੁਸੀਂ ਫੋਨ ਦੀ ਪਹਿਲੀ ਪ੍ਰੀ-ਬੁਕਿੰਗਸੇਲ 'ਚ ਇਹ ਫੋਨ ਖਰੀਦਣਾ ਤੋਂ ਵਾਂਝੇ ਰਹਿ ਗਏ ਹੋ ਤਾਂ 28 ਫਰਵਰੀ ਨੂੰ ਤੁਹਾਡੇ ਕੋਲ ਇਕ ਵਾਰ ਫਿਰ ਤੋਂ ਇਸ ਨੂੰ ਖਰੀਦਣ ਦਾ ਮੌਕਾ ਹੋਵੇਗਾ। ਇਹ ਫੋਨ ਮਿਰਰ ਪਰਪਲ ਅਤੇ ਮਿਰਰ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ।

ਖੂਬੀਆਂ
ਗੱਲ ਕਰੀਏ ਇਸ ਫੋਨ ਦੀਆਂ ਖੂਬੀਆਂ ਦੀ ਤਾਂ ਫੋਨ 'ਚ 425 ppi ਅਤੇ 21.9:9 ਆਸਪੈਕਟ ਰੇਸ਼ੀਓ ਨਾਲ 6.7 ਇੰਚ ਦੀ ਫੁਲ ਐੱਚ.ਡੀ.+ਡਾਈਨੈਮਿਕ AMOLED ਇਨਫਿਟਿਨੀ ਫਲੈਕਸ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਦਿੱਤੀ ਗਈ ਛੋਟੀ ਸੈਕੰਡਰੀ ਕਵਰ ਡਿਸਪਲੇਅ 1.06 ਇੰਚ ਦੀ ਹੈ। ਫੋਨ ਦੀ ਮੇਨ ਡਿਸਪਲੇਅ ਪੰਚ-ਹੋਲ ਡਿਜ਼ਾਈਨ ਨਾਲ ਆਉਂਦੀ ਹੈ। ਇਸ 'ਚ ਤੁਹਾਨੂੰ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਬਾਹਰਲੇ ਪਾਸੇ ਫੋਨ 'ਚ 12 ਮੈਗਾਪਿਕਸਲ ਦਾ ਅਲਟਰਾ-ਵਾਇਡ ਸੈਂਸਰ ਅਤੇ 12 ਮੈਗਾਪਿਕਸਲ ਦਾ ਵਾਇਡ ਐਂਗਲ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ OIS ਸਪੋਰਟ ਅਤੇ 8X ਡਿਜ਼ੀਟਲ ਜ਼ੂਮ ਨਾਲ ਲੈਸ ਹੈ। ਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਵੀਡੀਓ ਸ਼ੂਟ ਜਾਂ ਫੋਟੋ ਕਲਿੱਕ ਕਰਨ ਲਈ 90 ਡਿਗਰੀ ਤਕ ਮੁੜ ਜਾਂਦਾ ਹੈ। ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਬੇਸਡ OneUI ਨਾਲ ਆਉਣ ਵਾਲੇ ਇਸ ਫੋਨ 'ਚ ਸਨੈਪਡਰੈਗਨ 855+ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ 2 ਲੱਖ ਵਾਰ ਆਰਾਮ ਨਾਲ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕਦਾ ਹੈ।


Karan Kumar

Content Editor

Related News