ਸੈਮਸੰਗ ਦੀ ਇਸ ਡੋਂਗਲ ਦੇ ਰਾਹੀਂ ਪੁਰਾਣੀ ਕਾਰ ''ਚ ਚੱਲ ਸਕੇਗਾ ਇੰਟਰਨੈੱਟ

Monday, Feb 19, 2018 - 04:10 PM (IST)

ਸੈਮਸੰਗ ਦੀ ਇਸ ਡੋਂਗਲ ਦੇ ਰਾਹੀਂ ਪੁਰਾਣੀ ਕਾਰ ''ਚ ਚੱਲ ਸਕੇਗਾ ਇੰਟਰਨੈੱਟ

ਜਲੰਧਰ-ਹਾਲ ਹੀ 'ਚ ਲਾਂਚ ਹੋਣ ਵਾਲੀ ਸਾਰੀਆਂ ਗੱਡੀਆਂ 'ਚ ਪਹਿਲਾਂ ਤੋਂ ਹੀ ਇੰਟਰਨੈੱਟ ਕੁਨੈਕਸ਼ਨ ਇੰਟਰਫੇਸ ਮਿਲ ਰਿਹਾ ਹੈ, ਪਰ ਜੇਕਰ ਤੁਹਾਡੇ ਕੋਲ 2-3 ਸਾਲ ਪੁਰਾਣੀ ਕਾਰ ਹੈ ਅਤੇ ਉਸ 'ਚ ਇੰਟਰਨੈੱਟ ਚਲਾਉਣਾ ਚਾਹੁੰਦੇ ਹੋ। ਰਿਪੋਰਟ ਅਨੁਸਾਰ ਇਸ ਦੇ ਲਈ ਸੈਮਸੰਗ ਨੇ ਬਾਜ਼ਾਰ 'ਚ ''Connect Auto'' ਨਾਂ ਦਾ ਇਕ ਖਾਸ ਡੋਂਗਲ ਪੇਸ਼ ਕਰ ਦਿੱਤਾ ਹੈ। 

 

ਸੈਮਸੰਗ ਕੁਨੈਕਟ ਆਟੋ ਡੋਂਗਲ ਤੋਂ ਮਿਲਣਗੀਆਂ ਇਹ ਸਹੂਲਤਾਂ-
ਸੈਮਸੰਗ ਮੁਤਾਬਿਕ ਇਸ ਡੋਂਗਲ ਨੂੰ ਕਾਰਾਂ 'ਚ ਪਲੱਗ ਇਨ ਕਰਕੇ ਹਾਈ ਸਪੀਡ ਇੰਟਰਨੈੱਟ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਡੋਂਗਲ ਨੂੰ ਆਨ ਬੋਰਡ ਡਾਇਗਨੋਸਟਿਕ 2 ਪੋਰਟ ਵਾਲੀ ਸਾਰੀਆਂ ਗੱਡੀਆਂ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦੀ ਮਦਦ ਨਾਲ ਤੁਸੀਂ ਕਾਰ ਦੀ ਲੋਕੇਸ਼ਨ ਸਮੇਤ ਫਿਊਲ ਮੋਨੀਟਰਿੰਗ , ਜਿਓ-ਫੇਸਿੰਗ ਮਤਲਬ ਡਰਾਈਵਿੰਗ ਸੇਫਟੀ ਦੇ ਬਾਰੇ ਜਾਣਕਾਰੀ ਲੈ ਸਕਣਗੇ। ਇਸ 'ਚ ਰਿਅਲ ਟਾਈਮ GPS (ਫਾਇੰਡ ਮਾਈ ਕਾਰ) ਦਾ ਵੀ ਸਪੋਰਟ ਮਿਲੇਗਾ।

 

ਖਾਸੀਅਤ- 
ਇਸ ਡੋਂਗਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਰਾਹੀਂ ਤੁਸੀਂ ਕਾਰ 'ਚ ਵਾਈ-ਫਾਈ ਹਾਟਸਪਾਟ ਬਣਾ ਸਕਦੇ ਹੋ ਅਤੇ ਕਾਰ 'ਚ ਬੈਠੇ ਲੋਕ ਹਾਈ ਸਪੀਡ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹਨ। 

 

ਕੀਮਤ ਅਤੇ ਉਪਲੱਬਧਤਾ-
ਇਸ ਡੋਂਗਲ ਦੀ ਕੀਮਤ 30 ਡਾਲਰ (ਲਗਭਗ 1,939 ਰੁਪਏ) ਹੈ, ਪਰ ਹੁਣ ਇਹ ਭਾਰਤ 'ਚ ਨਹੀਂ ਮਿਲ ਰਹੀਂ ਹੈ। ਅਮਰੀਕਾ 'ਚ ਇਸ ਡੋਂਗਲ ਦੀ ਵਿਕਰੀ ਸ਼ੁਰੂ ਹੋ ਗਈ ਹੈ।
 


Related News