ਰਸ਼ੀਆ ''ਚ LinkedIn ''ਤੇ ਲੱਗਾ ਬੈਨ
Friday, Nov 11, 2016 - 02:25 PM (IST)
ਜਲੰਧਰ : ਭਾਵੇਂ ਲਿੰਕਡ-ਇਨ ਨੂੰ ਮਾਈਕ੍ਰੋਸਾਫਟ ਨੇ 26.2 ਬਿਲੀਅਨ ਡਾਲਰ ਦੀ ਕੀਮਤ ਨਾਲ ਖਰੀਦਿਆ ਸੀ ਪਰ ਰਸ਼ੀਅਨ ਸਰਕਾਰ ਇਸ ਪ੍ਰੋਫੈਸ਼ਨਲ ਨੈੱਟਵਰਕਿੰਗ ਸਾਈਟ ਨੂੰ ਬੈਨ ਕਰ ਰਹੀ ਹੈ। ਨਿਊ ਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਮੋਸਕੋ ਦੀ ਇਕ ਅਦਾਲਤ ਦੇ ਮੁਤਾਬਿਕ ਲਿੰਕਡਇਨ ਦੇਸ਼ ਦੇ ਡਾਟਾ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਇਸ ਕਰਕੇ ਵੀਰਵਾਰ ਤੋਂ ਇਸ ਵੈੱਬਸਾਈਟ ਦੇ ਆਪ੍ਰੇਸ਼ਨਜ਼ ਨੂੰ ਬਲਾਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨੂੰ ਆਖਰੀ ਫੈਸਲਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲਿੰਕਡਇਨ ਕੋਰਟ ਦੇ ਫੈਸਲੇ ਖਿਲਾਫ ਇਸ ਦੀ ਅਪੀਲ ਕਰ ਸਕਦੀ ਹੈ।
ਪਿੱਛਲੇ ਸਾਲ ਰਸ਼ੀਆ ''ਚ ਲਾਗੂ ਹੋਏ ਨਵੇਂ ਨਿਯਮਾਂ ਦੇ ਮੁਤਾਬਿਕ ਲੋਕਾਂ ਦੇ ਪ੍ਰਸਨਲ ਡਾਟਾ ਨੂੰ ਸੋਟਰ ਕਰ ਕੇ ਰੱਖਣਾ ਇੰਟਰਨੈਸ਼ਨਲ ਬਿਜ਼ਨੈੱਸ ਆਦਿ ਲਈ ਲੀਗਲ ਨਹੀਂ ਹੈ ਇਸ ਕਰਕੇ ਹੀ ਲਿੰਕਡਇਨ ਨੂੰ ਅਜਿਹੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਪ੍ਰਸਨਲ ਡਾਟਾ ਸਟੋਰ ਕਰਨ ''ਤੇ ਟਵਿਟਰ ਤੇ ਫੇਸਬੁਕ ਵਰਗੀਆਂ ਕੰਪਨੀਆਂ ਵੀ ਅਦਾਲਤਾਂ ਦੇ ਅਜਿਹੇ ਫੈਸਲਿਆਂ ਦਾ ਸਾਹਮਣਾ ਕਰ ਰਹੀਆਂ ਹਨ ਪਰ ਦੇਖਿਆ ਜਾਵੇ ਤਾਂ ਅਜਿਹੇ ਦਿੱਗਜਾਂ ਨੂੰ ਛੱਡ ਕੇ ਲਿੰਕਡਇਨ ''ਤੇ ਅਜਿਹਾ ਫੈਸਲਾ ਕੁਝ ਅਜੀਬ ਲੱਗ ਰਿਹਾ ਹੈ।
ਇਸ ''ਤੇ ਲਿੰਕਡਇਨ ਦਾ ਕਹਿਣਾ ਹੈ ਕਿ ਰਸ਼ੀਆ ''ਚ ਸਾਡੇ ਲੱਖਾਂ ਯੂਜ਼ਰ ਹਨ ਤੇ ਰਸ਼ੀਆ ਦਾ ਇਹ ਫੈਸਲਾ ਇਕ ਹੱਦ ਤੱਕ ਸਈ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਡਾਟਾ ਸੁਰੱਖਿਅਤ ਰੱਖਣਾ ਚਾਹੁੰਦੀ ਹੈ ਤੇ ਇਸ ਲਈ ਹੀ ਅਸੀਂ ਦੇਸ਼ ਦੇ ਟੈਲੀਕਾਮ ਵਾਚਡਾਗ ਗਰੁੱਪ ਰੋਸਕੋਮਨੈਡਜ਼ੋਰ ਨਾਲ ਇਲ ਮਾਮਲੇ ਨੂੰ ਲੈ ਕੇ ਬੈਠਕ ਕਰਨਗੇ।
