ਸ਼ਾਓਮੀ ਦਾ ਜਲਵਾ, 55 ਸੈਕਿੰਡ ’ਚ ਵਿਕ ਗਏ 200 ਕਰੋੜ ਦੇ Mi 10 Pro ਸਮਾਰਟਫੋਨ

02/19/2020 10:23:04 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣੇ ਦੋ ਸਮਾਰਟਫੋਨ ਮੀ10 ਅਤੇ ਮੀ10 ਪ੍ਰੋ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਹੀ ਸਮਾਰਟਫੋਨਜ਼ ਦੀ ਸਭ ਤੋਂ ਵੱਡੀ ਖਾਸੀਅਤ 108 ਮੈਗਾਪਿਕਸਲ ਦਾ ਕੈਮਰਾ ਹੈ। ਇਹ ਸਮਾਰਟਫੋਨ ਫਿਲਹਾਲ ਚੀਨ ’ਚ ਲਾਂਚ ਕੀਤੇ ਗਏ ਹਨ। ਮੰਗਲਵਾਰ, 18 ਫਰਵਰੀ ਨੂੰ ਸ਼ਾਓਮੀ Mi 10 Pro ਦੀ ਪਹਿਲੀ ਸੇਲ ਹੋਈ ਸੀ। ਇਸ ਫੋਨ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੀ ਸੇਲ ’ਚ 55 ਸੈਕਿੰਡ ’ਚ ਹੀ ਸਾਰਾ ਸਟਾਕ ਖਤਮ ਹੋ ਗਿਆ। ਕੰਪਨੀ ਮੁਤਾਬਕ, ਸੇਲ ’ਚ ਵੇਚੀਆਂ ਗਈਆਂ ਯੂਨਿਟਸ ਦੀ ਕੀਮਤ 200 ਕਰੋੜ ਰੁਪਏ ਤੋਂ ਜ਼ਿਆਦਾ ਹੈ। 

1 ਮਿੰਟ ’ਚ ਵਿਕ ਗਏ ਸਾਰੇ Mi10
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ Xiaomi Mi10 ਸਮਾਰਟਫਨ ਦੀ ਪਹਿਲੀ ਸੇਲ ਆਯੋਜਿਤ ਕੀਤੀ ਸੀ। ਸੇਲ 14 ਫਰਵਰੀ ਨੂੰ ਹੋਈ ਸੀ ਅਤੇ ਇਸ ਵਿਚ 60 ਸੈਕਿੰਡ ਤੋਂ ਸਮੇਂ ’ਚ ਹੀ ਫੋਨ ਆਊਟ ਆਫ ਸਟਾਕ ਹੋ ਗਿਆ ਸੀ। ਉਸ ਸੇਲ ’ਚ ਵੀ 200 ਕਰੋੜ ਰੁਪਏ ਦੇ ਮੀ10 ਸਮਾਰਟਫੋਨ ਵਿਕੇ ਸਨ। ਹਾਲਾਂਕਿ Mi 10 Pro ਨੇ 5 ਸੈਕਿੰਡ ਘੱਟ ਸਮੇਂ ’ਚ ਇਹ ਰਿਕਾਰਡ ਬਣਾ ਦਿੱਤਾ। 


Related News