ਰਾਇਲ ਇਨਫੀਲਡ ਦੇ ਡਿਜ਼ਾਈਨਿੰਗ ਹੈੱਡ ਨੇ ਦਿੱਤਾ ਅਸਤੀਫਾ
Tuesday, Aug 02, 2016 - 12:49 PM (IST)

ਜਲੰਧਰ- ਦੇਸ਼ ਅਤੇ ਦੁਨੀਆ ''ਚ ਸਭ ਤੋਂ ਮਸ਼ਹੂਰ ਟੂ-ਵ੍ਹੀਲਰ ਕੰਪਨੀ ਰਾਇਲ ਇਨਫੀਲਡ ਦੀ ਵਿਕਰੀ ''ਚ ਲਗਾਤਾਰ ਵਾਧਾ ਹੋ ਰਿਹਾ ਹੈ। ਰਿਪੋਰਟ ਮੁਤਾਬਕ ਕੰਪਨੀ ਦੇ ਡਿਜ਼ਾਈਨਿੰਗ ਡਾਇਰੈਕਟਰ ਨੇ ਅਸਤੀਫਾ ਦੇ ਦਿੱਤਾ ਹੈ। 60 ਸਾਲ ਦੇ ਪੀਅਰ ਟੈਰਬਲੈਸ਼ ਪਿਛਲੇ 20 ਮਹੀਨਿਆਂ ਤੋਂ ਚੇਨਈ ਸਥਿਤ ਰਾਇਲ ਇਨਫੀਲਡ ''ਚ ਬਤੌਰ ਡਿਜ਼ਾਈਨਿੰਗ ਡਾਇਰੈਕਟਰ ਕੰਮ ਕਰ ਰਹੇ ਸਨ।
ਤੁਹਾਨੂੰ ਦੱਸ ਦਈਏ ਕਿ ਟੈਰਬਲੈਸ਼ ਆਟੋ ਇੰਡਸਟਰੀ ਦੇ ਮਸ਼ਹੂਰ ਡਿਜ਼ਾਈਨਰਾਂ ਦੀ ਸੂਚੀ ''ਚ ਆਉਂਦੇ ਹਨ। ਉਹ ਫਾਕਸਵੈਗਨ ਤੋਂ ਲੈ ਕੇ ਡੁਕਾਟੀ ਦੀਆਂ ਕਈ ਮਸ਼ਹੂਰ ਟੂ-ਵ੍ਹੀਲਰਸ ਦੇ ਡਿਜ਼ਾਈਨ ''ਚ ਸ਼ਾਮਲ ਰਹੇ ਹਨ। ਫਿਲਹਾਲ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜਾਣਾ ਕੰਪਨੀ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਉਹ ਡੁਕਾਟੀ ਅਤੇ ਫਾਕਸਵੈਗਨ ਦੇ ਨਾਲ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ MV Agusta ਦੇ ਮਸ਼ਹੂਰ ਇਟਾਲੀਅਨ ਡਿਜ਼ਾਈਨਰ ਮੈਸਿਮੋ ਟੈਮਬੁਰੂਨੀ ਦੇ ਨਾਲ ਵੀ ਕੰਮ ਕਰ ਚੁੱਕੇ ਹਨ।