Royal Enfield ਦੀ ਨਵੀਂ ਬਾਈਕ ਜਲਦ ਹੋਵੇਗੀ ਭਾਰਤ ’ਚ ਲਾਂਚ, ਹਿਮਾਲਿਅਨ ਤੋਂ ਘੱਟ ਹੋਵੇਗੀ ਕੀਮਤ
Monday, Nov 29, 2021 - 01:59 PM (IST)
ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਬਾਈਕ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਅਗਲੇ ਕੁਝ ਮਹੀਨਿਆਂ ’ਚ ਕਈ ਪ੍ਰਮੁੱਖ ਮਾਜਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਮੁਤਾਬਕ, ਕੰਪਨੀ ਦੇ ਲਾਈਨਅਪ ’ਚ ਅਗਲਾ ਲਾਂਚ ਹਿਮਾਲਿਅਨ ਏ.ਡੀ.ਵੀ. ਦਾ ਕਿਫਾਇਤੀ ਵਰਜ਼ਨ ਹੋਵੇਗਾ ਜੋ ਭਾਰਤੀ ਬਾਜ਼ਾਰ ’ਚ ਵਿਕਰੀ ਲਈ ਫਰਵਰੀ 2022 ’ਚ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ, ਵਾਹਨ ਨਿਰਮਾਤਾ ਨੇ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਉਥੇ ਹੀ ਪਿਛਲੇ ਕੁਝ ਮਹੀਨਿਆਂ ’ਚ ਇਸ ਬਾਈਕ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
ਕੰਪਨੀ ਦੀ ਇਸ ਅਪਕਮਿੰਗ ਬਾਈਕ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ ਅਤੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਬਾਹਰੀ ਡਿਜ਼ਾਇਨ ਬਾਰੇ ਕਾਫੀ ਹੱਦ ਤਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਕ੍ਰੈਮ 411 ਦੇ ਡਿਜ਼ਾਇਨ ਦੀ ਸਭ ਤੋਂ ਖਾਸ ਗੱਲ ਇਸ ਦਾ ਹਿਮਾਲਿਅਨ ਏ.ਡੀ.ਵੀ.- ਆਧਾਰਿਤ ਬਾਹਰੀ ਡਿਜ਼ਾਇਨ ਹੋਵੇਗਾ ਜਿਸ ਵਿਚ ਕੁਝ ਪ੍ਰਮੁੱਖ ਅੰਤਰ ਵੀ ਵੇਖਣ ਨੂੰ ਮਿਲਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਹਿਮਾਲਿਅਨ ਦਾ ਸਭ ਤੋਂ ਕਿਫਾਇਤੀ ਜਾਂ ਰੋਡ ਬਾਇਸਡ ਵਰਜ਼ਨ ਵੀ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
ਰਾਇਲ ਐਨਫੀਲਡ ਸਕ੍ਰੈਮ 411 ਲੰਬੀ ਵਿੰਡਸਕਰੀਨ ਅਪ ਫਰੰਟ, ਸਪਲਿੱਟ ਸੀਟਸ, ਸਟੈਂਡਰਡ ਲਗੇਜ ਰੈਕ, ਵੱਡੇ ਫਰੰਟ ਵ੍ਹੀਲ ਦੀ ਜਬਾਏ ਛੱਟੋ ਪਹੀਏ, ਘੱਟ ਸਸਪੈਂਸ਼ਨਟ੍ਰੈਵਲ, ਸਿੰਗਲ ਸੀਟ ਅਤੇ ਰੀਅਰ ਪਿਲਰ ਗ੍ਰੈਬ ਹੈਂਡ ਨਾਲ ਆਏਗੀ। ਜੋ ਇਸ ਨੂੰ ਜ਼ਿਆਦਾ ਹਾਈਵੇ ਕਰੂਜ਼ਿੰਗ ਮਸ਼ੀਨ ਬਣਾਉਣ ’ਚ ਕਾਰਗਰ ਹੋਣਗੇ। ਬਾਈਕ ਦੇ ਪਾਵਰਪੁਆਇੰਟ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਉਮੀਦ ਹੈ ਕਿ ਇਹ LS410, ਸਿੰਗਲ-ਸਿਲੈਂਡਰ, ਏਅਰ-ਕੂਲਡ, 4-ਸਟ੍ਰੋਕ, SOHC ਇੰਜਣ ਨਾਲ ਲੈਸ ਹੋਵੇਗੀ। ਇਹ ਮੋਟਰ 24.3 ਬੀ.ਐੱਚ.ਪੀ. ਦੀ ਪਾਵਰ ਅਤੇ 32 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦੀ ਹੈ ਅਤੇ ਇਸ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ, ਰਾਇਲ ਐਨਫੀਲਡ ਇਸ ਮੋਟਰਸਾਈਕਲ ਲਈ ਇੰਜਣ ਨੂੰ ਥੋੜ੍ਹਾ ਵੱਖਰੇ ਤਰੀਕੇ ਨਾਲ ਟਿਊਨ ਕਰ ਸਕਦੀ ਹੈ।
ਇਹ ਵੀ ਪੜ੍ਹੋ– Twitter ’ਚ ਵੀ ਆ ਰਿਹੈ ਰਿਐਕਸ਼ਨ ਫੀਚਰ, ਕਿਸੇ ਵੀ ਟਵੀਟ ਨੂੰ ਕਰ ਸਕੋਗੇ ਡਿਸਲਾਈਕ