EICMA 2018: ਰਾਇਲ ਐਨਫੀਲਡ ਨੇ ਪੇਸ਼ ਕੀਤੀ Concept KX ਬਾਈਕ (ਦੇਖੋ ਤਸਵੀਰਾਂ)

11/08/2018 1:32:13 PM

ਨਵੀਂ ਦਿੱਲੀ– ਰਾਇਲ ਐਨਫੀਲਡ ਨੇ ਇਟਲ ਦੇ ਮਿਲਾਨ ਸ਼ਿਹਰ ’ਚ ਚੱਲ ਰਹੇ EICMA 2018 ਮੋਟਰਸਾਈਕਲ ਸ਼ੋਅ ’ਚ ਨਵੀਂ ਟਵਿਨ ਸਿਲੰਡਰ Concept KX ਬਾਈਕ ਪੇਸ਼ ਕੀਤੀ ਹੈ। ਰਾਇਲ ਐਨਫੀਲਡ Concept KX ਨੂੰ ਕੰਪਨੀ ਨੇ ਸਾਲ 1938 ’ਚ ਲਾਂਚ ਹੋਈ ਲੇਜੰਡਰੀ ਬਾਈਕ Royal Enfield KX ਨੂੰ ਟ੍ਰਿਬਿਊਟ ਦੇਣ ਲਈਪੇਸ਼ ਕੀਤਾ ਹੈ। ਕੰਸੈਪਟ ਕੇ.ਐਕਸ. ਦਾ ਡਿਜ਼ਾਈਨ ਪੁਰਾਣੀ ਕੇ.ਐਕਸ. ਬਾਈਕ ਤੋਂ ਪ੍ਰੇਰਿਤ ਹੈ।

PunjabKesari

ਇੰਜਣ
ਰਾਇਲ ਐਨਫੀਲਡ ਦੀ ਪੁਰਾਣੀ ਕੇ.ਐਕਸ. ਬਾਈਕ ’ਚ 1,140cc V-Twin ਇੰਜਣ ਦਿੱਤਾ ਗਿਆ ਸੀ ਅਤੇ ਕੰਸੈਪਟ ਕੇ.ਐਕਸ. ’ਚ ਨਵਾਂ ਵੀ-ਟਵਿਨ ਇੰਜਣ ਦਿੱਤਾ ਗਿਆ ਹੈ। ਹਾਲਾਂਕਿ, ਪੁਰਾਣੀ ਬਾਈਕ ’ਚ ਏਅਰ-ਕੂਲਡ ਮੋਟਰ ਸੀ, ਜਦੋਂ ਕਿ ਨਵੀਂ ਬਾਈਕ ’ਚ ਆਇਲ-ਕੂਲਡ ਯੂਨਿਟ ਦਿੱਤੀ ਗਈ ਹੈ।

PunjabKesari

ਪਾਵਰ
ਕੰਪਨੀ ਨੇ ਨਵੀਂ ਮੋਟਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਇੰਜਣ ’ਤੇ ਦਿਸੇ 838 ਬੈਜ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ 838cc ਲਿਕੁਇੱਡ-ਕੂਲਡ ਇੰਜਣ ਹੋਵੇਗਾ। ਹਾਲਾਂਕਿ, ਇਸ ਦੀ ਪਾਵਰ ਅਤੇ ਟਾਰਕ ਦੀ ਜਾਣਕਾਰੀ ਸਾਹਮਣੇ ਨਹੀਂ ਆਈ। 

PunjabKesari

ਲੁੱਕ
ਬਾਬਰ ਸਟਾਈਲ ਵਾਲੀ ਇਸ ਬਾਈਕ ’ਚ ਰੈਟਰੋ ਲੁੱਕ ਵਾਲਾ ਫਿਊਲ ਟੈਂਕ ਦਿੱਤਾ ਗਿਆ ਹੈ। ਨਵੀਂ ਬਾਈਕ ਨੂੰ ਕਾਪਰ ਫਿਨਿਸ਼ ਦੇ ਨਾਲ ਗ੍ਰੀਨ ਕਲਰ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ ਇੰਜਣ ਅਤੇ ਡਿਊਲ ਐਗਜਾਸਟ ’ਤੇ ਬਲੈਕ ਅਤੇ ਬ੍ਰਾਨਜ਼ ਫਿਨਿਸ਼ ਹੈ। ਸੀਟ ਅਤੇ ਹੈਂਡਲਬਾਰ ਗ੍ਰਿੱਪਸ ’ਤੇ ਲੈਦਰ ਫਿਨਿਸ਼ ਹੈ।

PunjabKesari

ਮਾਡਰਨ ਟੱਚ
ਕੰਸੈਪਟ ਕੇ.ਐਕਸ. ’ਤੇ ਪੁਾਰਣੀ ਲੇਜੰਡਰੀ ਬਾਈਕ ’ਚ ਕਈ ਸਮਾਨਤਾਵਾਂ ਹਨ ਪਰ ਨਵੀਂ ਬਾਈਕ ਨੂੰ ਕੁਝ ਮਾਡਰਨ ਟੱਚ ਦਿੱਤਾ ਗਿਆ ਹੈ। ਇਸ ਵਿਚ ਅਲੌਏ ਵ੍ਹੀਲਜ਼, ਹੈੱਡਲੈਂਪ ਅਤੇ ਟੇਲ ਲੈਂਪ ਲਈ ਐੱਲ.ਈ.ਡੀ. ਲਾਈਟਿੰਗ, ਫੁੱਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਆਦਿ ਸ਼ਾਮਲ ਹਨ। 

PunjabKesari

ਡਿਸਕ
ਨਵੀਂ ਬਾਈਕ ’ਚ ਸਾਹਮਣੇ ਵਲ ਗਰਡਰ-ਟਾਈਪ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਦਿੱਤਾ ਗਿਆ ਹੈ। ਫਰੰਟ ਵ੍ਹੀਲਜ਼ ’ਚ ਟਵਿਨ ਡਿਸਕ ਬ੍ਰੇਕ ਅਤੇ ਰੀਅਰ ’ਚ ਇਕ ਡਿਸਕ ਬ੍ਰੇਕ ਹੈ।

PunjabKesari

ਡਿਜ਼ਾਈਨ ਕੰਸੈਪਟ
ਦੱਸ ਦੇਈਏ ਕਿ ਰਾਇਲ ਐਨਫੀਲਡ ਕੰਸੈਪਟ ਕੇ.ਐਕਸ. ਬਾਈਕ ਇਕ ਡਿਜ਼ਾਈਨ ਕੰਸੈਪਟ ਹੈ ਅਤੇ ਅਜੇ ਇਸ ਦੀ ਪ੍ਰੋਡਕਸ਼ਨ ਨਹੀਂ ਹੋਣ ਵਾਲੀ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਕੰਪਨੀ ਭਵਿੱਖ ’ਚ ਇਸ ਡਿਜ਼ਾਈਨ ਦੀ ਫਲੈਗਸ਼ਿੱਪ ਬਾਈਕ ਪੇਸ਼ ਕਰ ਸਕਦੀ ਹੈ। 

PunjabKesari

Royal Enfield KX ਸਭ ਤੋਂ ਪਾਵਰਫੁੱਲ ਬਾਈਕ
1938 ’ਚ ਲਾਂਚ ਹੋਈ ਲੇਜੰਡਰੀ ਬਾਈਕ Royal Enfield KX ’ਚ 1,140cc ਦਾ ਇੰਜਣ ਦਿੱਤਾ ਗਿਆ ਸੀ। ਇਹ ਕੰਪਨੀ ਦੀ ਸਭ ਤੋਂ ਪਾਵਰਫੁੱਲ ਇੰਜਣ ਵਾਲੀ ਬਾਈਕ ਸੀ। ਇਸ ਦੀ ਟਾਪ ਸਪੀਡ 129 ਕਿਲੋਮੀਟਰ ਪ੍ਰਤੀ ਘੰਟਾ ਸੀ।


Related News