ਇਸ ਖਾਸ ਫੀਚਰ ਨਾਲ Royal Enfield Classic 350 ਲਾਂਚ

Thursday, Feb 28, 2019 - 01:45 PM (IST)

ਇਸ ਖਾਸ ਫੀਚਰ ਨਾਲ Royal Enfield Classic 350 ਲਾਂਚ

ਆਟੋ ਡੈਸਕ– ਜੇਕਰ ਤੁਸੀਂ ਰਾਇਲ ਐਨਫੀਲਡ ਦੇ ਨਵੇਂ ਮੋਟਰਸਾਈਕਲ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਕੰਪਨੀ ਨੇ ਕਲਾਸਿਕ 350 ਦੇ ਸਟੈਂਡਰਡ ਵਰਜਨ ਨੂੰ ਏ.ਬੀ.ਐੱਸ. ਦੇ ਨਾਲ ਲਾਂਚ ਕਰ ਦਿੱਤਾ ਹੈ। ਨੋਨ-ਏ.ਬੀ.ਐੱਸ. ਕਲਾਸਿਕ 350 ਦੇ ਮੁਕਾਬਲੇ ਏ.ਬੀ.ਐੱਸ. ਵਰਜਨ ਦੀ ਕੀਮਤ ਕਰੀਬ 5,800 ਰੁਪਏ ਜ਼ਿਆਦਾ ਹੈ। ਰਾਇਲ ਐਨਫੀਲਡ ਨੇ ਬਾਕੀ ਬਾਈਕਸ ਦੀ ਤਰ੍ਹਾਂ ਕਲਾਸਿਕ 350 ’ਚ ਵੀ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਹੈ। ਦੱਸ ਦੇਈਏ ਕਿ Royal Enfield Classic 350 ABS ਦੀ ਦਿੱਲੀ ’ਚ ਐਕਸ ਸ਼ੋਅਰੂਮ ਕੀਮਤ 1,53,245 ਰੁਪਏ ਹੈ। 1 ਅਪ੍ਰੈਲ ਤੋਂ 125 ਸੀਸੀ ਜਾਂ ਉਸ ਤੋਂ ਜ਼ਿਆਦਾ ਦੀ ਸਮਰੱਥਾ ਵਾਲੀਆਂ ਬਾਈਕਸ ’ਚ ਏ.ਬੀ.ਐੱਸ. ਜ਼ਰੂਰੀ ਹੋ ਜਾਵੇਗਾ। 125 ਸੀਸੀ ਤੋਂ ਘੱਟ ਸਮਰੱਥਾ ਵਾਲੀਆਂ ਬਾਈਕਸ ’ਚ ਇਸ ਦੀ ਥਾਂ ਸੀ.ਬੀ.ਐੱਸ. ਜ਼ਰੂਰੀ ਹੋ ਜਾਵੇਗਾ। 

PunjabKesari

ਕੀ ਹੈ ABS
ਏ.ਬੀ.ਐੱਸ. ਯਾਨੀ ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ, ਇਸ ਨੂੰ ਐਂਟਰੀ ਸਕਿਡ ਬ੍ਰੇਕਿੰਗ ਸਿਸਟਮ ਵੀ ਕਹਿੰਦੇ ਹਨ। ਇਸ ਦਾ ਮੁੱਖ ਕੰਮ ਫਿਸਲਨ ਵਾਲੀ ਸਤ੍ਹਾ ’ਤੇ ਗੱਡੀ ਨੂੰ ਰੋਕਣ ਵਾਲੀ ਦੂਰੀ ਨੂੰ ਘੱਟ ਕਰਨਾ ਹੁੰਦੀ ਹੈ। ਇਸ ਨਾਲ ਸੁਰੱਖਿਅਤ ਡਰਾਈਵਿੰਗ ਯਕੀਨੀ ਹੁੰਦੀ ਹੈ। ਬਾਈਕ ’ਚ ਏ.ਬੀ.ਐੱਸ. ਹੋਣ ਨਾਲ ਅਚਾਨਕ ਬ੍ਰੇਕ ਲਗਾਉਣ ’ਤੇ ਇਹ ਕੰਟਰੋਲ ’ਚੋਂ ਬਾਹਰ ਨਹੀਂ ਹੁੰਦੀ ਜਿਸ ਨਾਲ ਹਾਦਸਾ ਹੋਣ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। 

PunjabKesari

ਫੀਚਰਜ਼
ਕਲਾਸਿਕ 350 ’ਚ 346cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ। ਇਹ ਇੰਜਣ 5250rpm ’ਤੇ 19.8bhp ਦੀ ਪਾਵਰ ਅਤੇ 4000rpm ’ਤੇ 28Nm ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਫਰੰਟ ਦੇ ਫਰੰਟ ’ਚ 280mm ਡਿਸਕ ਅਤੇ ਰੀਅਰ ’ਚ 240mm ਡਿਸਕ ਦਿੱਤਾ ਗਿਆ ਹੈ। 


Related News