ENFIELD ਦੇ ਸ਼ੌਕੀਨਾਂ ਲਈ ਜਲਦ ਲਾਂਚ ਹੋਣ ਜਾ ਰਿਹਾ ਹੈ ਇਹ ਨਵਾਂ ਮਾਡਲ

Saturday, May 29, 2021 - 02:47 PM (IST)

ਨਵੀਂ ਦਿੱਲੀ- ਰਾਇਲ ਐਨਫੀਲਡ ਜਲਦ ਹੀ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਇਸ ਮੋਟਰਸਾਈਕਲ ਨੂੰ ਅਪ੍ਰੈਲ 2020 ਵਿਚ ਬੀ. ਐੱਸ.-6 ਇੰਜਣ ਨਾਲ ਪੇਸ਼ ਕੀਤਾ ਸੀ। ਇਕ ਰਿਪੋਰਟ ਮੁਤਾਬਕ, ਹੁਣ ਕੰਪਨੀ ਕਲਾਸਿਕ 350 ਦਾ ਅਗਲੀ ਪੀੜੀ ਦਾ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 

ਕਲਾਸਿਕ 350 ਵਿਚ ਕੰਪਨੀ ਮੀਟੀਅਰ 350 ਵਿਚ ਇਸਤੇਮਾਲ ਕੀਤੇ ਜਾਣ ਵਾਲੇ ਇੰਜਣ ਨੂੰ ਲਾ ਸਕਦੀ ਹੈ। ਭਾਰਤ ਵਿਚ ਰਾਇਲ ਐਨਫੀਲਡ ਮੀਟੀਅਰ 350 ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਸੀ। 

ਇਸ ਮੋਟਰਸਾਈਕਲ ਦੇ ਲਾਂਚ ਬਾਰੇ ਕੋਈ ਤਾਰੀਖ਼ ਅਜੇ ਸਾਹਮਣੇ ਤਾਂ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਨਵਾਂ ਕਲਾਸਿਕ 350 ਅਗਸਤ 2021 ਵਿਚ ਬਾਜ਼ਾਰ ਵਿਚ ਉਤਾਰਿਆ ਜਾ ਸਕਦਾ ਹੈ। ਇਸ ਵਿਚ ਦਮਦਾਰ 349 ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਜਾਵੇਗਾ, ਜੋ 20.2 ਬੀ. ਐੱਚ. ਪੀ. ਦੀ ਪਾਵਰ ਅਤੇ 27 ਐੱਨ. ਐੱਮ. ਦਾ ਪਿਕ ਟਾਰਕ ਜੇਨਰੇਟ ਕਰ ਸਕਦਾ ਹੈ। 

ਇਸ ਮੋਟਰਸਾਈਕਲ ਨੂੰ ਪੰਜ ਸਪੀਡ ਗਿਆਰਬਾਕਸ ਨਾਲ ਲਾਂਚ ਕੀਤਾ ਜਾਵੇਗਾ। ਨਵੇਂ ਕਲਾਸਿਕ 350 ਵਿਚ ਚਲਾਉਣ ਸਮੇਂ ਜ਼ਿਆਦਾ ਵਾਈਬ੍ਰੇਸ਼ਨ ਦੇਖਣ ਨੂੰ ਨਹੀਂ ਮਿਲੇਗੀ। ਇਸ ਵਿਚ ਸਭ ਤੋਂ ਖ਼ਾਸ ਗੱਲ ਇਹ ਹੋਣ ਵਾਲੀ ਹੈ ਕਿ ਇਸ ਵਿਚ ਮੀਟੀਅਰ 350 ਦੀ ਤਰ੍ਹਾਂ ਟ੍ਰਿੁਪਰ ਨੈਵੀਗੇਸ਼ਨ ਸਿਸਟਮ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਜ਼ਰੀਏ ਰਾਈਡਰ ਸਮਾਰਟ ਫੋਨ ਵਿਚ ਰਾਇਲ ਐਨਫੀਲਡ ਡਾਊਨਲੋਡ ਕਰਕੇ ਨੈਵੀਗੇਸ਼ਨ ਸਣੇ ਹੋਰ ਫੀਚਰਜ਼ ਦਾ ਫਾਇਦਾ ਉਠਾ ਸਕਣਗੇ। ਕਲਾਸਿਕ 350 ਦਾ ਮੁਕਾਬਲਾ ਡਾ H’Ness CB350 ਸਣੇ ਇਸ ਰੇਂਜ ਦੀ ਹੋਰ ਮੋਟਰਸਾਈਕਲਾਂ ਨਾਲ ਹੋ ਸਕਦਾ ਹੈ।
 


Sanjeev

Content Editor

Related News