Rolls-Royce ਨੇ ਪੇਸ਼ ਕੀਤੀ ਬੇਹੱਦ ਸ਼ਾਨਦਾਰ ਲਗਜ਼ਰੀ ਕਾਰ, ਖ਼ਾਸ ਲਕੜੀ ਨਾਲ ਕੀਤੀ ਗਈ ਡਿਜ਼ਾਈਨ

Friday, Mar 01, 2024 - 05:36 PM (IST)

ਆਟੋ ਡੈਸਕ- ਰੋਲਸ ਰਾਇਸ ਨੇ ਆਪਣੀ Arcadia Droptail ਲਗਜ਼ਰੀ ਕਾਰ ਪੇਸ਼ ਕਰ ਦਿੱਤੀ ਹੈ। ਇਸਦਾ ਨਾਮ ਯੂਨਾਨੀ ਸ਼ਹਿਰ ਆਰਕੇਡੀਆ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ 'ਧਰਤੀ 'ਤੇ ਸਵਰਗ'। ਇਹ ਵਾਹਨ ਹਾਲ ਹੀ ਵਿੱਚ ਇੱਕ ਗਾਹਕ ਦੀ ਇੱਛਾ ਅਨੁਸਾਰ ਤਿਆਰ ਤਿਆਰ ਕਰਕੇ ਸਿੰਗਾਪੁਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਪੇਸ਼ ਕੀਤਾ ਗਿਆ ਸੀ।

PunjabKesari

ਪਾਵਰਟ੍ਰੇਨ

Rolls-Royce Arcadia Droptail ਵਿੱਚ 6.75 ਲੀਟਰ, ਟਵਿਨ-ਟਰਬੋਚਾਰਜਡ V12 ਪੈਟਰੋਲ ਇੰਜਣ ਹੈ, ਜੋ 593bhp ਦੀ ਪਾਵਰ ਅਤੇ 840Nm ਦਾ ਟਾਰਕ ਪੈਦਾ ਕਰਦਾ ਹੈ। ਇਹ ਕਾਰ ਲਗਭਗ 5 ਸਕਿੰਟਾਂ ਵਿੱਚ 0-100 km/h ਦੀ ਰਫਤਾਰ ਫੜ ਸਕਦੀ ਹੈ।

PunjabKesari

ਖ਼ਾਸ ਲੱਕੜੀ ਨਾਲ ਕੀਤੀ ਗਈ ਡਿਜ਼ਾਈਨ

ਇਹ ਗੱਡੀ 2-ਦਰਵਾਜ਼ੇ ਅਤੇ 2-ਸੀਟਰ ਕੰਫੀਗਰੇਸ਼ਨ ਦੇ ਨਾਲ ਆਉਂਦੀ ਹੈ। ਰੋਲਸ-ਰਾਇਸ ਆਰਕੇਡੀਆ ਡ੍ਰੌਪਟੇਲ ਮੋਨੋਕਾਕ ਚੈਸਿਸ ਦੇ ਨਾਲ ਕੰਪਨੀ ਦੇ AOL ਪਲੇਟਫਾਰਮ 'ਤੇ ਆਧਾਰਿਤ ਹੈ। ਇਸ ਵਿੱਚ ਸਿਗਨੇਚਰ ਫਲੋਟਿੰਗ ਆਰ ਆਰ ਲੋਗੋ ਦੇ ਨਾਲ ਇੱਕ ਮਿਰਰ ਫਿਨਿਸ਼ਡ ਐਕਸਟੀਰੀਅਰ ਗ੍ਰਿਲ ਅਤੇ 22-ਇੰਚ ਦੇ ਅਲਾਏ ਵ੍ਹੀਲ ਹਨ। ਇਹ ਗੱਡੀਖਾਸ ਲੱਕੜੀ ਨਾਲ ਡਿਜ਼ਾਈਨ ਕੀਤੀ ਗਈ ਹੈ, ਜਿਸ ਨੂੰ ਤਿਆਰ ਕਰਨ 'ਚ 8,000 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ। ਉਥੇ ਹੀ ਬਾਡੀਵਰਕ ਲਈ ਐਲੂਮੀਨੀਅਮ ਅਤੇ ਕੱਚ ਦੇ ਕਣਾਂ ਦੇ ਨਾਲ ਮਿਲਾਇਆ ਇੱਕ ਵਿਸ਼ੇਸ਼ ਸਫੈਦ ਰੰਗ ਚੁਣਿਆ ਗਿਆ ਹੈ। ਇਸ ਕਾਰ 'ਚ ਸੈਂਟੋਸ ਸਟ੍ਰੇਟ ਗ੍ਰੇਨ ਹਾਰਡਵੁੱਡ ਦੇ 233 ਟੁਕੜਿਆਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 76 ਪਿਛਲੇ ਡੇਕ ਵਿੱਚ ਫਿੱਟ ਕੀਤੇ ਗਏ ਹਨ, ਜਦੋਂ ਕਿ ਸਟਾਈਲਿੰਗ ਫਾਰਮੂਲਾ 1 ਰੇਸਿੰਗ ਕਾਰਾਂ ਤੋਂ ਪ੍ਰੇਰਿਤ ਹੈ।


Rakesh

Content Editor

Related News