ਜਲਦ ਹੀ ਭਾਰਤ ''ਚ ਦਸਤਕ ਦੇ ਸਕਦੀ ਹੈ Rolls Royce ਦੀ ਇਹ ਕਾਰ

Wednesday, Jun 08, 2016 - 05:10 PM (IST)

ਜਲਦ ਹੀ ਭਾਰਤ ''ਚ ਦਸਤਕ ਦੇ ਸਕਦੀ ਹੈ Rolls Royce ਦੀ ਇਹ ਕਾਰ

ਜਲੰਧਰ- ਲਗਜਰੀ ਕਾਰਾਂ ਬਣਾਉਣ ਵਾਲੀ ਮਸ਼ਹੂਰ ਬ੍ਰੀਟੀਸ਼ ਕੰਪਨੀ Rolls Royce ਭਾਰਤ ''ਚ ਆਪਣੀ ਰੋਲਜ ਰਾਇਸ ਕੰਵਰਟਿਬਲ ਡਾਨ (Convertible 4awn) ਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਛੱਤ ਨੂੰ ਆਸਾਨੀ ਨਾਲ ਖੋਲੀ ਜਾ ਸਕਦੀ ਹੈ। ਰੋਲਜ ਰਾਇਸ ਨੇ ਹਾਲ ''ਚ ਇਸ ਦੇ ਇਕ ਮਾਡਲ ਨੂੰ ਭਾਰਤ ''ਚ ਇੰਪੋਰਟ ਕੀਤਾ ਹੈ, ਜਿਸ ਦੀ ਵਜ੍ਹਾ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗੱਡੀ ਜਲਦ ਹੀ ਭਾਰਤ ''ਚ ਵੀ ਲਾਂਚ ਹੋਵੇਗੀ। ਲੁਕਸ ਦੇ ਮਾਮਲੇ ''ਚ ਇਹ ਕਾਰ ਕਾਫ਼ੀ ਸ਼ਾਨਦਾਰ ਹੈ।

ਡਿਜ਼ਾਇਨ- 2560 ਕਿੱਲੋਗ੍ਰਾਮ ਭਾਰ ਦੀ ਇਹ ਕਾਰ 5285mm ਲੰਬੀ, 1947mm ਚੌੜੀ ਅਤੇ 1502mm ਉਚਾਈ ਹੈ, ਇਸ ਦਾ ਵ੍ਹੀਲਬੇਸ 3112 ਐੱਮ. ਐੱਮ ਦਾ ਹੈ।

ਇੰਜਣ- ਰੋਲਜ ਰਾਇਸ ਡਾਨ ''ਚ 6.6 - ਲਿਟਰ ਦਾ ਵੀ-12 ਇੰਜਣ ਲਗਾ ਹੈ, ਜੋ ਅਧਿਕਤਮ 541ਪੀ. ਐੱਸ ਪਾਵਰ ਅਤੇ 780ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ, ਨਾਲ ਹੀ ਇਸ ਇੰਜਣ ਨੂੰ 8- ਸਪੀਡ ਜੈੱਡ. ਐੱਫ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਜਿਸ ਦੇ ਨਾਲ ਇਹ ਕਾਰ 0-100 ਕਿ. ਮੀ/ਘੰਟੇ ਦੀ ਰਫਤਾਰ ਸਿਰਫ 5ਸੈਕੇਂਡਸ ''ਚ ਫੜ ਲਵੇਗੀ। ਗੱਡੀ ਦੀ ਟਾਪ ਸਪੀਡ 250 ਕਿ. ਮੀ/ਘੰਟੇ ਹੈ।

ਇੰਟੀਰਿਅਰ -ਇਸ ਕਾਰ ਦੀ ਛੱਤ 22 ਸੈਕੇਂਡ ''ਚ ਖੁੱਲ ਜਾਂਦੀ ਹੈ। ਕਾਰ ਦੇ ਇੰਟੀਰਿਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੀਆਂ ਸੀਟਾਂ ਕਾਫ਼ੀ ਕੰਫਰਟੇਬਲ ਹਨ ਜੋ ਲੰਬੀ ਦੂਰੀ ਦੀ ਯਾਤਰਾ ''ਚ ਥਕਾਵਟ ਨਹੀਂ ਹੋਣ ਦੇਣਗੀਆਂ।

ਮਾਇਲੇਜ- ਹਾਈਵੇ ''ਤੇ ਇਹ ਕਾਰ ਲਗਭਗ 10 ਕਿਲੋਮੀਟਰ/ਲਿਟਰ ਦੀ ਮਾਇਲੇਜ ਅਤੇ ਸਿਟੀ ਦੇ ਅੰਦਰ ਇਹ ਕਾਰ ਲਗਭਗ 5 ਕਿਲੋਮੀਟਰ/ਲਿਟਰ ਦੀ ਮਾਇਲੇਜ ਦੇਵੇਗੀ।


Related News