Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, ਕੀਮਤ 7.5 ਕਰੋੜ ਰੁਪਏ, ਜਾਣੋ ਖ਼ੂਬੀਆਂ

Friday, Jan 19, 2024 - 08:54 PM (IST)

Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, ਕੀਮਤ 7.5 ਕਰੋੜ ਰੁਪਏ, ਜਾਣੋ ਖ਼ੂਬੀਆਂ

ਆਟੋ ਡੈਸਕ- ਲਗਜ਼ਰੀ ਕਾਰ ਮੇਕਰ ਰੋਲਸ-ਰੋਇਸ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ 'ਸਪੈਕਟਰ' ਭਾਰਤ 'ਚ ਲਾਂਚ ਕਰ ਦਿੱਤੀ ਹੈ। ਅਲਟਰਾ-ਲਗਜ਼ਰੀ ਇਲੈਕਟ੍ਰਿਕ ਸੁਪਰ ਕੂਪੇ ਸਪੈਕਟਰ ਈ.ਵੀ. ਦੀ ਐਕਸ-ਸ਼ੋਅਰੂਮ ਕੀਮਤ 7.5 ਕਰੋੜ ਰੁਪਏ ਰੱਖੀ ਗਈ ਹੈ। ਰੋਲਸ-ਰੋਇਸ ਸਪੈਕਟਰ ਨੂੰ ਪਿਛਲੇ ਸਾਲ ਅਕਤੂਬਰ 'ਚ ਇੰਗਲੈਂਡ ਦੇ ਵੈਸਟ ਸਸੈਕਸ ਸਥਿਤ ਰੋਲਸ-ਰੋਇਸ ਹੋਮ 'ਚ ਅਨਵੀਲ ਕੀਤਾ ਗਿਆ ਸੀ ਅਤੇ ਇਸ ਕਾਰ ਨੂੰ ਪੂਰੀ ਦੁਨੀਆ ਤੋਂ ਜ਼ਬਰਦਸਤ ਰਿਸਪਾਂਸ ਮਿਲਿਆ ਹੈ।

PunjabKesari

ਕੰਪਨੀ ਦਾ ਦਾਅਵਾ- ਸਿੰਗਲ ਚਾਰਜ 'ਚ ਚੱਲੇਗੀ 350 ਕਿਲੋਮੀਟਰ

ਸਪੈਕਟਰ 'ਚ 102 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਸਪੈਕਟਰ ਸਿੰਗਲ ਚਾਰਜ 'ਚ 530 ਕਿਲੋਮਟੀਰ ਦਾ ਸਫਰ ਤੈਅ ਕਰੇਗੀ। ਇਸਦੇ ਬੈਟਰੀ ਪੈਕ 'ਚ ਡਿਊਲ ਇਲੈਕਟ੍ਰਿਕ ਮੋਟਰ ਸੈੱਟਅਪ ਦਿੱਤਾ ਗਿਆ ਹੈ ਜਿਸ ਨਾਲ ਕਾਰ ਦੇ ਚਾਰਾਂ ਪਹੀਆਂ ਨੂੰ ਪਾਵਰ ਮਿਲਦੀ ਹੈ।

PunjabKesari

4 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਦੀ ਹੈ 'ਸਪੈਕਟਰ'

ਸਪੈਕਟਰ ਦੇ ਫਰੰਟ ਐਕਸਲ ਨੂੰ 254bhp ਪਾਵਰ ਮਿਲਦੀ ਹੈ। ਉਥੇ ਹੀ ਇਸਦਾ ਰੀਅਲ ਐਕਸਲ 482bhp ਦੀ ਪਾਵਰ ਜਨਰੇਟ ਕਰਦਾ ਹੈ। ਇਸਤੋਂ ਇਲਾਵਾ ਸਪੈਕਟਰ ਟੋਟਲ 576bhp ਅਤੇ 900Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਪੈਕਟਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 4.5 ਸਕਿੰਟਾਂ 'ਚ ਫੜ ਲੈਂਦੀ ਹੈ।

PunjabKesari

DC ਫਾਸਟ ਚਾਰਜਰ ਨਾਲ 34 ਮਿੰਟਾਂ 'ਚ 80 ਫੀਸਦੀ ਤਕ ਹੋਵੇਗੀ ਚਾਰਜ

ਸਪੈਕਟਰ ਨੂੰ 22kW AC ਅਤੇ 50kW ਤੋਂ ਲੈ ਕੇ 195kW DC ਚਾਰਜਰ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ। DC ਫਾਸਟ ਚਾਰਜਰ ਦੀ ਮਦਦ ਨਾਲ ਇਸਨੂੰ ਸਿਰਫ 34 ਮਿੰਟਾਂ 'ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।

PunjabKesari

4 ਸੀਟਰ ਇਲੈਕਟ੍ਰਿਕ ਕੂਪੇ 'ਚ 2 ਦਰਵਾਜ਼ੇ ਅਤੇ 23 ਇੰਚ ਦੇ ਵ੍ਹੀਲਜ਼

ਲੁੱਕ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਰੋਲਸ ਰੋਇਸ ਸਪੈਕਟਰ ਦੇਖਣ 'ਚ ਰੋਲਸ ਰੋਇਸ 'ਰੇਥ' ਵਰਗੀ ਲਗਦੀ ਹੈ। ਸਪੈਕਟਰ 'ਚ ਚੌੜੀ ਅਤੇ ਇਲੂਮਿਨੇਟਿਡ ਫਰੰਟ ਗ੍ਰਿੱਲ ਦਿੱਤੀ ਗਈ ਹੈ। ਇਸ 4 ਸੀਟਰ ਇਲੈਕਟ੍ਰਿਕ ਕੂਪੇ 'ਚ 2 ਦਰਵਾਜ਼ੇ ਅਤੇ 23 ਇੰਚ ਦੇ ਵ੍ਹੀਲਜ਼ ਦਿੱਤੇ ਗਏ ਹਨ। ਸਟਾਰਲਾਈਟ ਡੋਰਸ ਸਮੇਤ ਸਪੈਕਟਰ 'ਚ ਕਈ ਸਪੈਸ਼ਲ ਫੀਚਰਜ਼ ਦਿੱਤੇ ਗਏ ਹਨ, ਜੋ ਇਸਨੂੰ ਅਲਟਰਾ ਲਗਜ਼ਰੀ ਕਾਰ ਬਣਾਉਂਦੇ ਹਨ। ਇਹ 2,975 ਕਿਲੋਗ੍ਰਾਮ ਭਾਰ ਦੇ ਨਾਲ ਸਭ ਤੋਂ ਭਾਰੀ ਰੋਲਸ-ਰੋਇਸ ਵੀ ਹੈ।


author

Rakesh

Content Editor

Related News