ਰੋਲਸ-ਰੋਇਸ ਦੀ ਲਗਜ਼ਰੀ ਡ੍ਰਾਈਵਰਲੈੱਸ ਕਾਰ : ਕਰੇਗੀ ਪੈਸੇਂਜਰ ਨਾਲ ਗੱਲਾਂ!
Friday, Jun 17, 2016 - 01:22 PM (IST)
ਜਲੰਧਰ : ਡ੍ਰਾਈਵਰਲੈੱਸ ਕਾਰਾਂ ਹਰ ਕਾਰ ਨਿਰਮਾਤਾ ਕੰਪਨੀ ਲਈ ਇਕ ਖਾਸ ਆਕਰਸ਼ਨ ਦਾ ਕੇਂਦਰ ਬਣਦੀਆਂ ਜਾ ਰਹੀਆਂ ਹਨ। ਡ੍ਰਾਈਵਰਲੈੱਸ ਕਾਰਾਂ ਦੇ ਨਿਰਮਾਣ ਨੂੰ ਲੈ ਕੇ ਹਰ ਕੋਈ ਆਪਣੇ-ਆਪਣੇ ਕਾਂਸੈਪਟ ਵੀ ਪੇਸ਼ ਕਰ ਰਿਹਾ ਹੈ ਪਰ ਇਸ ਵਾਰ ਰੋਲਸ-ਰੋਇਸ ਵੱਲੋਂ ਜੋ ਡ੍ਰਆਈਵਰਲੈੱਸ ਕਾਰ ਪੇਸ਼ ਕੀਤੀ ਗਈ ਹੈ ਉਸ ਪਹਿਲੀ ਵਾਰ ''ਚ ਦੇਖਣ ''ਚ ਲਗਜ਼ਰੀ ਤੇ ਫਿਊਚਰ ਦਾ ਸੁਮੇਲ ਲੱਗਦਾ ਹੈ। ਇਸ ਡ੍ਰਾਈਵਰਲੈੱਸ ਕਾਰ ਦੇ ਕਾਂਸੈਪਟ ਨੂੰ ਪੇਸ਼ ਕਰਦੇ ਹੋਏ ਰੋਲਸ-ਰੋਇਸ ਨੇ ਇਸ ਦਾ ਨਾਂ ਵਿਜ਼ਨ 100 ਕਾਂਸੈਪਟ ਕਾਰ ਰੱਖਿਆ ਹੈ। ਆਓ ਜਾਣਦੇ ਹਾਂ ਇਸ ਕਾਰ ਦੀਆਂ ਕੁਝ ਖਾਸ ਖੂਬੀਆਂ ਬਾਰੇ :
ਲਗਜ਼ਰੀ ''ਚ ਕੋਈ ਕੋਂਪ੍ਰੋਮਾਈਜ਼ ਨਹੀਂ :
ਜਦੋਂ ਗੱਲ ਹੁੰਦੀ ਹੈ ਰੋਲਸ-ਰੋਇਸ ਦੀ ਤਾਂ ਲਗਜ਼ਰੀ ''ਚ ਕੋਈ ਕੋਂਪ੍ਰੋਮਾਈਜ਼ ਨਹੀਂ ਕੀਤਾ ਜਾਂਦਾ, ਜੀ ਹਾਂ ਇਸ ਕਾਂਸੈਪਟ ਕਾਰ ''ਚ ਰੂਫ ਤੇ ਇਰ ਡੋਰ ਦਿੱਤਾ ਗਿਆ ਹੈ ਜੋ ਇਕੋਂ ਸਸੇਂ ਖੁੱਲਦਾ ਹੈ ਤੇ ਅੰਦਰ 2 ਲੋਕਾਂ ਲਈ ਇਕ ਸੋਫਾ ਲੱਗਾ ਹੈ, ਸਟੇਅਰਿੰਗ ਵ੍ਹੀਲ ਨਹੀਂ ਹੈ ਕਿਉਂਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ, ਇਸ ਇਕ ਡ੍ਰਾਈਵਰਲੈੱਸ ਕਾਰ ਹੈ।
ਚੱਲਦਾ ਫਿਰਦਾ ਲਿਵਿੰਗ ਰੂਮ :
ਇਸ ''ਚ ਲੱਗੇ ਸੋਫਾ ਕਰਕੇ ਜਦੋਂ ਤੁਸੀਂ ਇਸ ਦੀ ਸਵਾਰੀ ਕਰੋਗੇ ਤਾਂ ਤੁਹਾਨੂੰ ਇਹ ਚੱਲਦਾ-ਫਿਰਦਾ ਲਿਵਿੰਗ ਗੂਮ ਲੱਗੇਗਾ। ਇਸ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਫ੍ਰੰਟ ਕੈਬਿਨ ''ਚ ਓ. ਐੱਲ. ਈ. ਡੀ. ਸਕ੍ਰੀਨ ਲੱਗੀ ਹੈ, ਜਿਸ ''ਚ ਤੁਸੀਂ ਮੂਵੀਜ਼ ਤੇ ਸ਼ੋਅਜ਼ ਆਦਿ ਦਾ ਮਜ਼ਾ ਲੈ ਸਕਦੇ ਹੋ।
ਸਟੋਰੇਜ ਲਈ ਇਸ ਕਾਰ ''ਚ ਸੀਕਰੇਟ ਬੈਕ ਕੰਪਾਰਟਮੈਂਟ ਵੀ ਦਿੱਤਾ ਗਿਆ ਹੈ, ਜਿਸ ''ਚ ਤੁਸੀਂ ਆਪਣੇ ਲਗੇਜ ਵਗੈਰਾ ਰੱਖ ਸਕਦੇ ਹੋ।
ਵਿਜ਼ਨ 100 ਕਰੇਗੀ ਤੁਹਾਡੇ ਨਾਲ ਗੱਲਾਂ :
ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ, ਰੋਲਸ-ਰੋਇਸ ਆਪਣੀ ਵਿਜ਼ਨ 100 ਕਾਂਸੈਪਟ ਡ੍ਰਾਈਵਰਲੈੱਸ ਕਾਰ ''ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੰਟ੍ਰੋਡਿਊਜ਼ ਕਰਨ ਜਾ ਰਹੀ ਹੈ। ਏ. ਆਈ. ਨਾਲ ਤਿਆਰ ਇਸ ਪ੍ਰਸਨਲ ਅਸਿਸਟੈਂਟ ਦਾ ਨਾਂ ਹੈ ਐਲੇਨੋਰ। ਐਲੇਨੋਰ ਸਫਰ ਦੀ ਜਾਣਕਾਰੀ ਤਾਂ ਦਵੇਗੀ ਹੀ ਨਾਲ-ਹੀ-ਨਾਲ ਪੂਰੇ ਦਿਨ ਦੀਆਂ ਅਪੋਇੰਟਮੈਂਟਸ ਤੋਂ ਵੀ ਤੁਹਾਨੂੰ ਜਾਣੂ ਕਰਵਾਏਗੀ। ਹੋਰ-ਤਾਂ-ਹੋਰ ਇਹ ਏ. ਆਈ. ਅਸਿਸਟੈਂਟ ਪੈਸੇਂਜਰ ਦੇ ਆਉਣ ਤੋਂ ਪਹਿਲਾਂ ਹੀ ਆਪਣੇ-ਆਪ ਰਾਈਡ ਲਈ ਤਿਆਰ ਰਹੇਗੀ।
ਉਪਰ ਦਿੱਤੀ ਵੀਡੀਓ ''ਚ ਤੁਸੀਂ ਰੋਲਸ-ਰੋਇਸ ਦੇ ਵਿਜ਼ਨ 100 ਕਾਂਸੈਪਟ ਨੂੰ ਨਜ਼ਦੀਕ ਤੋਂ ਦੇਖ ਸਕਦੇ ਹੋ।