ਛੋਟਾ ਵਪਾਰ ਕਰਨ ''ਚ ਹੁਣ ਮਦਦ ਕਰਨਗੇ ਰੋਬੋਟਸ

Wednesday, Dec 14, 2016 - 11:52 AM (IST)

ਛੋਟਾ ਵਪਾਰ ਕਰਨ ''ਚ ਹੁਣ ਮਦਦ ਕਰਨਗੇ ਰੋਬੋਟਸ
ਜਲੰਧਰ- ਛੋਟੇ ਵਪਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਦੇ ਦਿਮਾਗ ''ਚ ਇਹ ਗੱਲ ਆਉਂਦੀ ਹੈ ਕਿ ਇਸ ਲਈ ਰੋਬੋਟਿਕ ਆਰਮਸ ਦੀ ਫੈਕਟਰੀ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਕੰਮ ਸਮੇਂ ਸਿਰ ਕੀਤੇ ਜਾ ਸਕਣ। ਹਾਲ ਹੀ ''ਚ ਚੀਨੀ ਸਟਾਰਟਅਪ ਕੰਪਨੀ ਡੋਬੋਟ ਨੇ ਐੱਮ1 (Dobot M1) ਨਾਂ ''ਤੇ ਪ੍ਰੋਗਰਾਮੇਬਲ ਰੋਬੋਟਿਕ ਆਰਮ ਬਣਾਈ ਹੈ ਜੋ ਕਈ ਤਰ੍ਹਾਂ ਦੇ ਛੋਟੇ ਵਪਾਰ ਕਰਨ ''ਚ ਮਦਦ ਕਰੇਗੀ। 
 
ਪਿਛਲੇ ਸਾਲ ਸ਼ੁਰੂ ਹੋਇਆ ਸੀ ਪ੍ਰਾਜੈਕਟ
ਪਹਿਲੀ ਡੋਬੋਟ ਰੋਬੋਟਿਕ ਆਰਮ ਨੂੰ ਪਿਛਲੇ ਸਾਲ ਬਣਾਇਆ ਗਿਆ ਸੀ ਪਰ ਇਹ ਸਿਰਫ ਡਰਾਇੰਗ ਅਤੇ ਪੇਂਟਿੰਗ ਕਰਨ ''ਚ ਹੀ ਸਮਰੱਥ ਸੀ। ਇਸ ਤੋਂ ਬਾਅਦ ਵੀ ਇਹ ਛੋਟੇ ਵਪਾਰੀਆਂ ਵਲੋਂ ਵਰਤੋਂ ''ਚ ਲਿਆਈ ਜਾਣ ਲੱਗੀ ਅਤੇ ਸਮੇਂ ਦੇ ਨਾਲ-ਨਾਲ ਲੋਕਾਂ ''ਚ ਕਾਫੀ ਲੋਕਪ੍ਰਿਅ ਹੋ ਗਈ। 
 
ਇਨ੍ਹਾਂ ਕੰਮਾਂ ''ਚ ਮਿਲੇਗੀ ਮਦਦ
ਡੋਬੋਟ ਐੱਮ1 ਰੋਬੋਟਿਕ ਆਰਮ ਸੋਲਡਰਿੰਗ, ਸਾਰਟਿੰਗ, ਕਟਿੰਗ, 3ਡੀ ਪ੍ਰਿੰਟਿੰਗ ਅਤੇ ਮੈਨੂਫੈਕਚਰਿੰਗ ਕਰਨ ''ਚ ਮਦਦ ਕਰੇਗੀ। ਇਸ ਦੇ ਨਾਲ ਕੰਪਨੀ ਟੂਲ ਹੈੱਡਸ ਉਪਲੱਬਧ ਕਰਵਾਏਗੀ ਜੋ ਵੱਖ-ਵੱਖ ਤਰ੍ਹਾਂ ਦੇ ਪ੍ਰਾਡਕਟਸ ''ਤੇ ਪਕੜ ਬਣਾਉਣ ਅਤੇ ਮਟੀਰੀਅਲ ''ਤੇ ਟੈਕਸਟ ਅਤੇ ਫੋਟੋ ਬਣਾਉਣ ''ਚ ਮਦਦ ਕਰਨਗੇ। 
 
ਮੋਬਾਇਲ ਅਤੇ ਲੈਪਟਾਪ ਨਾਲ ਹੋਵੇਗੀ ਆਪਰੇਟ
52.7 ਸੈਂਟੀਮੀਟਰ ਲੰਬੀ ਇਹ ਰੋਬੋਟਿਕ ਆਰਮ 40 ਸੈਂਟੀਮੀਟਰ ਖੇਤਰ ਨੂੰ ਕਵਰ ਕਰਦੀ ਹੈ ਅਤੇ 1.5 ਕਿਲੋਗ੍ਰਾਮ ਭਾਰ ਨੂੰ ਚੁੱਕਣ ''ਚ ਸਮਰੱਥ ਹੈ। ਇਸ ਆਰਮ ਨੂੰ ਮੋਬਾਇਲ ਐਪ, ਵਿੰਡੋਜ਼, ਮੈਕ ਅਤੇ ਲਿੰਕਸ-ਬੇਸਡ ਕੰਪਿਊਟਰ ਰਾਹੀਂ ਵਰਤੋਂ ''ਚ ਲਿਆਇਆ ਜਾਂਦਾ ਹੈ।  ਇਸ ਤੋਂ ਇਲਾਵਾ ਇਸ ਵਿਚ ਈਥਰਨੈੱਟ ਕੇਬਲ, ਵਾਈ-ਫਾਈ ਅਤੇ ਬਲੂਟੁੱਥ ਦੀ ਸਪੋਰਟ ਵੀ ਮੌਜੂਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰੋਬੋਟਿਕ ਆਰਮ ਨੂੰ ਡਾਲਰ 1,599 (ਕਰੀਬ 1,08,068 ਰੁਪਏ) ਕੀਮਤ ''ਚ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਦੇ ਨਾਲ ਇਕ ਐਕਸਟੈਂਸ਼ਨ ਕਿੱਟ ਵੀ ਮੁਹੱਈਆ ਕਰਵਾਏਗੀ ਜੋ ਡਾਲਰ 2,099 (ਕਰੀਬ 1,41,860 ਰੁਪਏ) ਕੀਮਤ ''ਚ ਮਿਲੇਗੀ

Related News