ਹੁਣ ਇੰਸਾਨਾਂ ਵਾਂਗ ਲਿਖਣਗੇ ਰੋਬੋਟ, ਪੜ੍ਹੋ ਕਿਵੇਂ ਕਰਨਗੇ ਕੰਮ

Wednesday, May 29, 2019 - 12:38 AM (IST)

ਹੁਣ ਇੰਸਾਨਾਂ ਵਾਂਗ ਲਿਖਣਗੇ ਰੋਬੋਟ, ਪੜ੍ਹੋ ਕਿਵੇਂ ਕਰਨਗੇ ਕੰਮ

ਗੈਜੇਟ ਡੈਸਕ—ਰੋਬੋਟ ਹੁਣ ਤਕ ਇੰਡਸਟਰੀਅਲ ਪ੍ਰੋਡਕਸ਼ਨ ਤੋਂ ਲੈ ਕੇ ਚੌਕੀਦਾਰ ਤਕ ਦੇ ਕੰਮ 'ਚ ਲੋਕਾਂ ਦੀ ਮਦਦ ਕਰਦੇ ਹਨ ਪਰ ਹੁਣ ਇਹ ਰੋਬੋਟ ਪੜ੍ਹਾਈ-ਲਿਖਾਈ ਦੇ ਕੰਮ ਵੀ ਕਰ ਸਕਣਗੇ। ਉਹ ਦਿਨ ਦੂਰ ਨਹੀਂ ਹਨ, ਜਦ ਰੋਬੋਟ ਲੋਕਾਂ ਨੂੰ ਸਕੈਚ ਤਿਆਰ ਕਰਨ ਜਾਂ ਕੁਝ ਲਿਖਣ 'ਚ ਵੀ ਮਦਦ ਕਰਨਗੇ। ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਤਿਆਰ ਕੀਤੇ ਗਏ ਰੋਬੋਟ ਦਾ ਉਦੇਸ਼ ਭਾਸ਼ਾਵਾਂ ਅਤੇ ਸਕੈਚ ਨੂੰ ਸਿਖਾਣਾ ਅਤੇ ਉਨ੍ਹਾਂ 'ਤੇ ਕੰਮ ਕਰਨਾ ਹੈ। ਜਾਪਾਨੀ ਅੱਖਰਾਂ ਨੂੰ ਸਿਖਾਉਣ ਤੋਂ ਬਾਅਦ ਹੁਣ ਰੋਬੋਟ 10 ਭਾਸ਼ਾਵਾਂ ਨੂੰ ਪੜਨ ਅਤੇ ਕਾਪੀ ਕਰਨ 'ਚ ਸਮਰੱਥ ਹਨ। ਇਨ੍ਹਾਂ 'ਚ ਗ੍ਰੀਕ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਸ਼ਾਮਲ ਹਨ। ਅਸਲ 'ਚ ਰੋਬੋਟ ਇਕ ਐਲਗੋਰੀਦਮ ਰਾਹੀਂ ਭਾਸ਼ਾਵਾਂ ਨੂੰ ਸਮਝਦਾ ਹੈ ਅਤੇ ਇਹ ਜਾਣਦਾ ਹੈ ਕਿ ਕਿਸੇ ਅੱਖਰ ਨੂੰ ਲਿਖਣ ਲਈ ਉਸ ਨੂੰ ਕਿਥੋ ਅਤੇ ਕਿਵੇਂ ਪੈੱਨ ਚਲਾਉਣਾ ਹੈ।

ਖੋਜਕਾਰਤਾਵਾਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਆਤਸੁਨੋਬੀ ਕੋਤਾਨੀ ਨੇ ਕਿਹਾ ਕਿ ਇਕ ਵਾਰ ਕਿਸੇ ਸ਼ਬਦ ਜਾਂ ਸਕੈਚ ਨੂੰ ਦੇਖਣ ਤੋਂ ਬਾਅਦ ਰੋਬੋਟ ਉਸ ਨੂੰ ਪੂਰੀ ਤਰ੍ਹਾਂ ਉਤਾਰ ਕਰਦਾ ਹੈ। ਇਹ ਕੰਮ ਉਹ ਬਿਨਾਂ ਰੁਕੇ ਕਰ ਸਕਦਾ ਹੈ। ਇਹ ਨਹੀਂ ਰੋਬੋਟ ਦੀ ਲਿਖਾਈ ਅਜਿਹੀ ਹੈ ਕਿ ਕਿਸੇ ਦੇ ਲਈ ਇਹ ਸਮਝਣਾ ਵੀ ਮੁਸ਼ਕਲ ਹੋ ਸਕਦਾ ਹੈ ਕਿ ਇਸ ਨੂੰ ਕਿਸੇ ਇੰਸਾਨ ਨੇ ਤਾਂ ਨਹੀਂ ਲਿਖਿਆ ਹੈ। ਰੋਬੋਟ ਹਿੰਦੀ 'ਚ ਨਮਸਤੇ ਵਰਗੇ ਸ਼ਬਦਾਂ ਤੋਂ ਇਲਾਵਾ ਮੋਨਾ ਲਿਜਾ ਦੇ ਸਕੈਚ ਨੂੰ ਵੀ ਤਿਆਰ ਕਰ ਸਕਦਾ ਹੈ। ਫਿਲਹਾਲ ਇਹ 10 ਭਾਸ਼ਾਵਾਂ 'ਚ ਹੈਲੋ ਵਰਗੇ ਸ਼ਬਦ ਲਿਖ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਰੋਬੋਟ ਨੂੰ ਹੋਰ ਤਮਾਮ ਸ਼ਬਦ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Karan Kumar

Content Editor

Related News